BJP ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ,'ਕਿਸਾਨਾਂ ਦਾ ਅੰਦੋਲਨ ਜਲਦ ਹੀ ਕੌਮਾਂਤਰੀ ਮੁੱਦਾ ਬਣੇਗਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਅਸੀਂ ਉੱਥੋਂ ਪਿੱਛੇ ਹੱਟ ਰਹੇ ਹਾਂ ਪਰ ਡੇਪਸਾਂਗ ਤੋਂ ਚੀਨ ਦੇ ਪਿੱਛੇ ਹਟਣ ਦਾ ਕੀ ਹੋਇਆ? ਅਜੇ ਤੱਕ ਨਹੀਂ ਹੋਇਆ ਹੈ। ਚੀਨ ਬਹੁਤ ਖ਼ੁਸ਼ ਹੈ।''

Subramanian Swamy

ਨਵੀਂ ਦਿੱਲੀ- ਚੀਨ ਨਾਲ ਸਮਝੌਤੇ ਨੂੰ ਲੈ ਕੇ ਅੱਜ ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਸਵਾਮੀ ਨੇ ਲੱਦਾਖ ਵਿਚ ਭਾਰਤੀ ਫੌਜ ਦੀ ਵਾਪਸੀ ਬਾਰੇ ਵੀ ਸਰਕਾਰ ਨੂੰ ਸਵਾਲ ਪੁੱਛੇ ਹਨ। ਸਵਾਮੀ ਨੇ ਟਵੀਟ ਕਰ ਕਿਹਾ, 'ਪ੍ਰਧਾਨ ਮੰਤਰੀ ਨੇ 2020 'ਚ ਕਿਹਾ ਕਿ 'ਕੋਈ ਆਇਆ ਨਹੀਂ, ਕੋਈ ਗਿਆ ਨਹੀਂ।' ਚੀਨ ਨੂੰ ਇਹ ਬਹੁਤ ਪਸੰਦ ਆਇਆ ਪਰ ਇਹ ਸੱਚ ਨਹੀਂ ਸੀ।

ਬਾਅਦ 'ਚ ਜਨਰਲ ਨਰਵਾਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਉਹ ਐਲ. ਏ. ਸੀ. ਪਾਰ ਕਰਕੇ ਪੈਂਗੋਂਗ ਝੀਲ ਨੂੰ ਆਪਣੇ ਕਾਬੂ 'ਚ ਲੈਣ ਤਾਂ ਕਿ ਚੀਨੀ ਚੌਕੀਆਂ 'ਤੇ ਨਜ਼ਰ ਰੱਖੀ ਜਾ ਸਕੇ। ਹੁਣ ਅਸੀਂ ਉੱਥੋਂ ਪਿੱਛੇ ਹੱਟ ਰਹੇ ਹਾਂ ਪਰ ਡੇਪਸਾਂਗ ਤੋਂ ਚੀਨ ਦੇ ਪਿੱਛੇ ਹਟਣ ਦਾ ਕੀ ਹੋਇਆ? ਅਜੇ ਤੱਕ ਨਹੀਂ ਹੋਇਆ ਹੈ। ਚੀਨ ਬਹੁਤ ਖ਼ੁਸ਼ ਹੈ।''ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੁਬਰਾਮਨੀਅਮ ਸਵਾਮੀ ਨੇ ਨਰਿੰਦਰ ਮੋਦੀ ਸਰਕਾਰ ਦੇ ਕਿਸੇ ਫੈਸਲੇ 'ਤੇ ਸਵਾਲ ਚੁੱਕੇ ਹੋਣ।

ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਇਕ ਹੋਰ ਟਵੀਟ ਕਰ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਛੇਤੀ ਕੌਮਾਂਤਰੀ ਮੁੱਦਾ ਬਣ ਸਕਦਾ ਹੈ।  ਸਵਾਮੀ ਨੇ ਟਵੀਟ ਕਰ  ਕੇਂਦਰ ਦੇ ਕਿਸਾਨ ਅੰਦੋਲਨ ਪ੍ਰਤੀ ਰਵੱਈਏ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਜਲਦੀ ਅੰਤਰਰਾਸ਼ਟਰੀ ਮੁੱਦਾ ਬਣ ਸਕਦਾ ਹੈ ਕਿਉਂਕਿ ਮਨੁੱਖੀ ਅਧਿਕਾਰ ਸਮੂਹ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਕਿਰਤ ਸੰਗਠਨ ਤੱਕ ਪਹੁੰਚਣ ਦੀ ਯੋਜਨਾ ਬਣਾ ਰਹੇ ਹਨ। ਸੰਯੁਕਮ ਰਾਸ਼ਟਰ ਦੀ ਇਸ ਬਾਡੀ ਦਾ ਭਾਰਤ ਵੀ ਮੈਂਬਰ ਹੈ।

ਇਸ ਤੋਂ ਪਹਿਲਾਂ ਵੀ ਉਹ ਸਰਕਾਰ ਦੇ ਰਵੱਈਏ 'ਤੇ ਸਵਾਲ ਉਠਾਉਂਦੇ ਰਹੇ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਆਪਣੀ ਹੀ ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ' ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ।