ਮਹਿਬੂਬਾ ਮੁਫਤੀ ਦਾ ਆਰੋਪ- ਹਮੇਸ਼ਾਂ ਦੀ ਤਰ੍ਹਾਂ ਮੈਨੂੰ ਫਿਰ ਕੀਤਾ ਗਿਆ ਨਜ਼ਰਬੰਦ
''ਕਸ਼ਮੀਰ ਵਿੱਚ ਜਬਰ ਦਾ ਰਾਜ ਹੈ ਜਿਸ ਨੂੰ ਭਾਰਤ ਸਰਕਾਰ ਬਾਕੀ ਦੇਸ਼ ਤੋਂ ਛੁਪਾਉਣਾ ਚਾਹੁੰਦੀ ਹੈ''
Mehbooba Mufti
ਨਵੀਂ ਦਿੱਲੀ: ਮਹਿਬੂਬਾ ਮੁਫਤੀ ਨੇ ਇਕ ਵਾਰ ਫਿਰ ਸਰਕਾਰ 'ਤੇ ਨਜ਼ਰਬੰਦ ਕਰਨ ਦਾ ਆਰੋਪ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਮੁਕਾਬਲੇ ਵਿੱਚ ਕਥਿਤ ਤੌਰ ਤੇ ਮਾਰੇ ਗਏ ਅਤਹਰ ਮੁਸ਼ਤਾਕ ਦੇ ਪਰਿਵਾਰ ਨਾਲ ਮਿਲਣ ਦੀ ਕੋਸ਼ਿਸ਼ ਦੇ ਵਿਚਕਾਰ ਮੈਨੂੰ ਹਮੇਸ਼ਾਂ ਦੀ ਤਰਾਂ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ।
ਇਸ ਤੋਂ ਬਾਅਦ ਮਹਿਬੂਬਾ ਨੇ ਕਿਹਾ ਕਿ ਲਾਸ਼ ਦੀ ਮੰਗ ਕਰਨ 'ਤੇ ਅਤਹਰ ਦੇ ਪਿਤਾ ਦੇ ਖਿਲਾਫ ਯੂ.ਏ.ਪੀ.ਏ ਤਹਿਤ ਕੇਸ ਦਾਇਰ ਕੀਤਾ ਗਿਆ ਸੀ। ਉੱਥੇ ਇੱਕ ਤਸਵੀਰ ਸਾਂਝੀ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਕਸ਼ਮੀਰ ਵਿੱਚ ਜਬਰ ਦਾ ਰਾਜ ਹੈ
ਜਿਸ ਨੂੰ ਭਾਰਤ ਸਰਕਾਰ ਬਾਕੀ ਦੇਸ਼ ਤੋਂ ਛੁਪਾਉਣਾ ਚਾਹੁੰਦੀ ਹੈ। ਇੱਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਆਖਰੀ ਸੰਸਕਾਰ ਕਰਨ ਦਾ ਅਧਿਕਾਰ ਅਤੇ ਮੌਕਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ।