ਬਜਟ ’ਤੇ ਹੋਈ ਚਰਚਾ ਦਾ ਅੱਜ ਲੋਕ ਸਭਾ ‘ਚ ਜਵਾਬ ਦੇਣਗੇ ਵਿੱਤ ਮੰਤਰੀ
10 ਵਜੇ ਸ਼ੁਰੂ ਹੋਵੇਗੀ ਲੋਕ ਸਭਾ ਦੀ ਕਾਰਵਾਈ
Nirmala Sitharaman
ਨਵੀਂ ਦਿੱਲੀ: ਬਜਟ ਇਜਲਾਸ ਦੌਰਾਨ ਅੱਜ ਲੋਕ ਸਭਾ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਦਨ ਵਿਚ ਬਜਟ ’ਤੇ ਹੋਈ ਚਰਚਾ ਦਾ ਜਵਾਬ ਦੇਣਗੇ। ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਬੀਤੇ ਦਿਨ ਰਾਜ ਸਭਾ ਵਿਚ ਬਜਟ ‘ਤੇ ਚਰਚਾ ਦਾ ਜਵਾਬ ਦਿੱਤਾ।
ਇਸ ਦੌਰਾਨ ਬਜਟ ਦੀ ਖੂਬੀਆਂ ਦੱਸਣ ਦੇ ਨਾਲ ਹੀ ਵਿੱਤ ਮੰਤਰੀ ਨੇ ਵਿਰੋਧੀ ਧਿਰ 'ਤੇ ਵੀ ਸ਼ਬਦੀ ਹਮਲੇ ਕੀਤੇ। ਸੀਤਾਰਮਨ ਨੇ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਗ਼ਰੀਬਾਂ ਅਤੇ ਮੱਧਮ ਵਰਗੀ ਲੋਕਾਂ ਨੂੰ ਮਿਲ ਰਿਹਾ ਹੈ ਨਾ ਕਿ 'ਦਾਮਾਦ' ਨੂੰ ।