Aero India 2023: ਨੀਲੇ ਅਸਮਾਨ 'ਚ 3 ਲੜਾਕੂ ਜਹਾਜ਼ਾਂ ਨੇ ਬਣਾਇਆ ਦਿਲ ਦਾ ਆਕਾਰ, ਦੇਖੋ ਵੀਡੀਓ
ਕਾਰਨਾਮਾ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰੀਆਂ ਤਾੜੀਆਂ
ਨਵੀਂ ਦਿੱਲੀ : ਏਰੋ ਇੰਡੀਆ 2023 ਦਾ 14ਵਾਂ ਐਡੀਸ਼ਨ ਅੱਜ ਬੈਂਗਲੁਰੂ ਵਿੱਚ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਸ਼ੋਅ ਦਾ ਉਦਘਾਟਨ ਕੀਤਾ ਹੈ ਅਤੇ ਬੈਂਗਲੁਰੂ ਦੇ ਯੇਲਹੰਕਾ ਏਅਰਫੋਰਸ ਸਟੇਸ਼ਨ 'ਤੇ ਐਰੋਬੈਟਿਕ ਪ੍ਰਦਰਸ਼ਨ ਵੀ ਦੇਖਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਇਹ ਵਿਸ਼ਵ ਪੱਧਰ 'ਤੇ ਫੌਜੀ ਉਪਕਰਣਾਂ ਦੇ ਪ੍ਰਮੁੱਖ ਨਿਰਯਾਤਕਾਂ ਵਿੱਚੋਂ ਇੱਕ ਬਣਨ ਵੱਲ ਵਧੇਗਾ।
ਇਹ ਵੀ ਪੜ੍ਹੋ : ਰੂਸ ਤੋਂ ਹਥਿਆਰ ਖਰੀਦਣ 'ਚ ਪਹਿਲੇ ਨੰਬਰ 'ਤੇ ਭਾਰਤ, 5 ਸਾਲਾਂ 'ਚ ਖਰੀਦੇ 1 ਲੱਖ ਕਰੋੜ ਦੇ ਹਥਿਆਰ
ਇਸ ਸਬੰਧੀ ਬੋਲਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਦਿਨਾਂ ਪ੍ਰਦਰਸ਼ਨੀ ਵਿੱਚ 98 ਦੇਸ਼ਾਂ ਦੀਆਂ 700 ਤੋਂ ਵੱਧ ਰੱਖਿਆ ਕੰਪਨੀਆਂ ਅਤੇ ਨੁਮਾਇੰਦੇ ਭਾਗ ਲੈ ਰਹੇ ਹਨ। 'ਏਰੋ ਇੰਡੀਆ' ਦਾ ਇਹ ਐਡੀਸ਼ਨ ਦੇਸ਼ ਨੂੰ ਮਿਲਟਰੀ ਏਅਰਕ੍ਰਾਫਟ, ਹੈਲੀਕਾਪਟਰ, ਮਿਲਟਰੀ ਸਾਜ਼ੋ-ਸਾਮਾਨ ਅਤੇ ਨਵੇਂ ਯੁੱਗ ਐਵੀਓਨਿਕਸ ਦੇ ਨਿਰਮਾਣ ਲਈ ਇੱਕ ਉੱਭਰ ਰਹੇ ਹੱਬ ਵਜੋਂ ਪ੍ਰਦਰਸ਼ਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬਣਦੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ- ਗੁਰਦੀਪ ਸਿੰਘ ਖੈੜਾ
ਜ਼ਿਕਰਯੋਗ ਹੈ ਕਿ ਏਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਵਿੱਚ ਜਹਾਜ਼ਾਂ ਨੇ ਅਸਮਾਨ ਵਿੱਚ ਦਿਲ ਦਾ ਆਕਾਰ ਬਣਾਇਆ ਜਿਸ ਨੂੰ ਦੇਖ ਕੇ ਪ੍ਰਧਾਨ ਮੰਤਰੀ ਬਹੁਤ ਖੁਸ਼ ਹੋਏ ਅਤੇ ਇਸ ਪ੍ਰਦਰਸ਼ਨ ਲਈ ਉਨ੍ਹਾਂ ਨੇ ਵੀ ਤਾੜੀਆਂ ਵਜਾ ਕੇ ਇਸ ਦੀ ਤਾਰੀਫ ਕੀਤੀ ਹੈ। ਨਿਊਜ਼ ਏਜੰਸੀ ਵੱਲੋਂ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨੀਲੇ ਅਸਮਾਨ ਵਿੱਚ ਦਿਲ ਦਾ ਆਕਾਰ ਬਣਾਇਆ ਗਿਆ ਅਤੇ ਫਿਰ ਦਿਲ ਨੂੰ ਤੀਰ ਨਾਲ ਵਿੰਨ੍ਹਿਆ ਗਿਆ ਹੈ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਜਹਾਜ਼ ਇਕ ਪਾਸੇ ਤੋਂ ਦਿਲ ਦਾ ਆਕਾਰ ਬਣਾ ਰਿਹਾ ਹੈ ਅਤੇ ਦੂਜਾ ਜਹਾਜ਼ ਦੂਜੇ ਪਾਸੇ ਤੋਂ ਇਹ ਆਕਾਰ ਬਣਾ ਰਿਹਾ ਹੈ। ਇਸ ਦੌਰਾਨ ਤੀਜਾ ਜਹਾਜ਼ ਦਿਲ ਦੇ ਆਕਾਰ ਨੂੰ ਵਿੰਨ੍ਹ ਰਿਹਾ ਹੈ।
ਇਹ ਵੀ ਪੜ੍ਹੋ : ਇੰਗਲੈਂਡ ਦੇ ਦਿੱਗਜ਼ ਕ੍ਰਿਕੇਟਰ ਇਓਨ ਮੋਰਗਨ ਨੇ ਪੇਸ਼ੇਵਰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ''ਅੱਜ 'ਏਰੋ ਇੰਡੀਆ' ਸਿਰਫ਼ ਇੱਕ ਪ੍ਰਦਰਸ਼ਨ ਨਹੀਂ ਹੈ, ਸਗੋਂ ਇਹ ਭਾਰਤ ਦੇ ਆਤਮ ਵਿਸ਼ਵਾਸ ਅਤੇ ਸਮਰੱਥਾ ਦਾ ਪ੍ਰਤੀਬਿੰਬ ਵੀ ਹੈ। ਇਸ ਏਅਰ ਸ਼ੋਅ ਵਿਚ ਅਮਰੀਕਾ ਦਾ ਪ੍ਰਤੀਨਿਧ ਕਰ ਰਹੀ ਭਾਰਤ ਵਿਚ ਅਮਰੀਕਾ ਦੀ ਰਾਜਦੂਤ ਐਲਿਜਾਬੇਥ ਜੋਨਸ ਨੇ ਕਿਹਾ, '' ਕਿਉਂਕਿ ਭਾਰਤ ਆਪਣੀ ਰੱਖਿਆ ਸਮਰੱਥਾ ਦਾ ਆਧੁਨਿਕੀਕਰਨ ਕਰ ਰਿਹਾ ਹੈ, ਨਿਸ਼ਚਿਤ ਰੂਪ ਵਿਚ ਅਸੀਂ ਪਸੰਦੀਦਾ ਸਾਂਝੀਦਾਰ ਬਣਨਾ ਚਾਹੁੰਦੇ ਹਾਂ। ਅਸੀਂ ਸਹਿ ਉਤਪਾਦਨ ਅਤੇ ਸਹਿ ਵਿਕਾਸ ਸਾਂਝੇਦਾਰੀ 'ਤੇ ਤੇਜ਼ੀ ਨਾਲ ਧਿਆਨ ਕੇਂਦਰਿਤ ਕਰ ਰਹੇ ਹਾਂ।''