Jammu and Kashmir: ਭਾਰਤੀ ਸੈਨਾ ਦਾ ਦਾਅਵਾ, LOC 'ਤੇ ਜੰਗਬੰਦੀ ਬਰਕਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਟਰੋਲ ਰੇਖਾ ਉੱਤੇ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਹੀਂ ਹੋਈ

FILE PHOTO

 

Jammu and Kashmir: ਕੰਟਰੋਲ ਰੇਖਾ (ਐਲਓਸੀ) ’ਤੇ ਜੰਗਬੰਦੀ ਬਰਕਰਾਰ ਹੈ ਅਤੇ ਦੋਵੇਂ ਸੈਨਾਵਾਂ (ਭਾਰਤ ਅਤੇ ਪਾਕਿਸਤਾਨ) ਦੇ ਵਿਚਕਾਰ ਬਣੇ ਸਮਝੌਤੇ ਅਨੁਸਾਰ ਚਲ ਰਹੀਆਂ ਹਨ। ਐਲਓਸੀ 'ਤੇ ਗੋਲੀਬਾਰੀ ਦੀ ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਤਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਅਜਿਹਾ ਕੁੱਝ ਨਹੀਂ ਹੋ ਕੇ ਵੱਡੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਹੋਵੇ। 

ਫ਼ੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਭਾਵੇਂ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਪਾਕਿਸਤਾਨੀ ਫ਼ੌਜ ਅੱਗੇ ਇਹ ਮੁੱਦਾ ਚੁੱਕਿਆ ਹੈ ਕਿ ਕੰਟਰੋਲ ਰੇਖਾ ਦੇ ਸਮਝੌਤੇ ਅਨੁਸਾਰ ਛੋਟੀਆਂ-ਮੋਟੀਆਂ ਘਟਨਾਵਾਂ ਵੀ ਨਹੀਂ ਹੋਣੀਆਂ ਚਾਹੀਦੀਆਂ ਹਨ ਪਰ ਅੱਜ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜਿਸ ਨੂੰ ਜੰਗਬੰਦੀ ਦੀ ਉਲੰਘਣਾ ਮੰਨਿਆ ਜਾਵੇ।