President rule in Manipur : ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ, ਸੀਐਮ ਐਨ ਬੀਰੇਨ ਨੇ 9 ਫਰਵਰੀ ਨੂੰ ਆਪਣੇ ਅਹੁਦੇ ਤੋਂ ਦਿੱਤਾ ਸੀ ਅਸਤੀਫ਼ਾ
President rule in Manipur : ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ, ਮਨੀਪੁਰ ਦੀ ਕਮਾਨ ਕੇਂਦਰ ਕੋਲ
ਸੀਐਮ ਐਨ ਬੀਰੇਨ ਨੇ 9 ਫਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ
President rule in Manipur News in Punjabi : ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, 9 ਫਰਵਰੀ ਨੂੰ, ਸੂਬੇ ਦੇ ਮੁੱਖ ਮੰਤਰੀ, ਬੀਰੇਨ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਰੀਬ 21 ਮਹੀਨਿਆਂ ਤੋਂ ਮਣੀਪੁਰ 'ਚ ਹਿੰਸਾ ਜਾਰੀ ਹੈ। ਇਹ ਅਸਤੀਫ਼ਾ ਰਾਜ ਵਿੱਚ ਦੋ ਸਾਲਾਂ ਦੀ ਨਸਲੀ ਹਿੰਸਾ ਤੋਂ ਬਾਅਦ ਆਇਆ ਹੈ, ਅਤੇ ਉਸਨੂੰ ਕਈ ਹੋਰ ਮੁੱਦਿਆਂ 'ਤੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ, ਇਹ ਕਿਆਸ ਲਗਾਏ ਜਾ ਰਹੇ ਸਨ ਕਿ ਰਾਸ਼ਟਰਪਤੀ ਰਾਜ ਲਗਾਇਆ ਜਾ ਸਕਦਾ ਹੈ।
(For more news apart from President rule in Manipur, CM N Biren resigned from his post on February 9 News in Punjabi, stay tuned to Rozana Spokesman)