ਜਾਹਨਵੀ ਕੰਦੂਲਾ ਮਾਮਲੇ ’ਚ ਨਵਾਂ ਸਦਮਾ, ਮੁਆਵਜ਼ੇ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋ ਗਈ ਸੀ ਪਿਤਾ ਸੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

23 ਜਨਵਰੀ 2023 ਨੂੰ ਸੜਕ ਪਾਰ ਕਰਦਿਆਂ ਜਾਹਨਵੀ ਨੂੰ ਇਕ ਤੇਜ਼ ਰਫ਼ਤਾਰ ਪੁਲਿਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ

New shock in Janhvi Kandula case, father died two days before compensation was announced

ਅਡੋਨੀ (ਆਂਧਰ ਪ੍ਰਦੇਸ਼): ਅਮਰੀਕਾ ਵਿਚ ਪੁਲਿਸ ਵਾਹਨ ਦੀ ਟੱਕਰ ਨਾਲ ਮਾਰੀ ਗਈ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੇ ਪਰਵਾਰ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਜਾਹਨਵੀ ਦੇ ਪਿਤਾ ਕੰਦੂਲਾ ਸ੍ਰੀਕਾਂਤ, ਜੋ ਕਿ ਰਿਟਾਇਰਡ ਪੁਲਿਸ ਕਾਂਸਟੇਬਲ ਸਨ, ਦਾ ਦਿਲ ਦੇ ਦੌਰੇ ਕਾਰਨ 10 ਫ਼ਰਵਰੀ ਨੂੰ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿਚ ਦੇਹਾਂਤ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੇਵਲ ਦੋ ਦਿਨ ਬਾਅਦ ਅਮਰੀਕੀ ਅਦਾਲਤ ਵਲੋਂ ਪਰਵਾਰ ਨੂੰ 29 ਮਿਲੀਅਨ ਡਾਲਰ (ਲਗਭਗ 260 ਕਰੋੜ ਰੁਪਏ) ਮੁਆਵਜ਼ੇ ਦਾ ਐਲਾਨ ਕੀਤਾ ਗਿਆ।

ਜਾਹਨਵੀ 23 ਸਾਲ ਦੀ ਸੀ ਅਤੇ ਨੌਰਥਈਸਟਰਨ ਯੂਨੀਵਰਸਿਟੀ, ਸੀਐਟਲ ਕੈਂਪਸ ਵਿਚ ਇਨਫਾਰਮੇਸ਼ਨ ਸਿਸਟਮਜ਼ ਵਿਚ ਮਾਸਟਰਜ਼ ਕਰ ਰਹੀ ਸੀ। 23 ਜਨਵਰੀ 2023 ਨੂੰ ਉਹ ਸੜਕ ਪਾਰ ਕਰ ਰਹੀ ਸੀ ਜਦੋਂ ਇਕ ਤੇਜ਼ ਰਫ਼ਤਾਰ ਪੁਲਿਸ ਵਾਹਨ ਨੇ ਉਸਨੂੰ ਟੱਕਰ ਮਾਰੀ। ਉਸ ਸਮੇਂ ਪੁਲਿਸ ਅਧਿਕਾਰੀ ਐਮਰਜੈਂਸੀ ਕਾਲ ’ਤੇ ਜਾ ਰਿਹਾ ਸੀ। ਇਸ ਹਾਦਸੇ ਨੇ ਅਮਰੀਕਾ ਅਤੇ ਭਾਰਤ ਵਿਚ ਵੱਡਾ ਵਿਰੋਧ ਜਨਮਿਆ ਸੀ ਅਤੇ “ਜਸਟਿਸ ਫਾਰ ਜਾਹਨਵੀ’’ ਮੁਹਿੰਮ ਚੱਲੀ ਸੀ।

ਪਰਵਾਰ ਕ ਮੈਂਬਰਾਂ ਨੇ ਦਸਿਆ  ਕਿ ਸ੍ਰੀਕਾਂਤ ਦੇ ਅੰਤਿਮ ਸਸਕਾਰ ਅਡੋਨੀ ਵਿਚ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪਰਵਾਰ ਗਹਿਰੇ ਦੁੱਖ ਵਿਚ ਹੈ ਅਤੇ ਮੁਆਵਜ਼ੇ ਬਾਰੇ ਗੱਲ ਕਰਨਾ ਉਚਿਤ ਨਹੀਂ। ਜਾਹਨਵੀ ਦੀ ਮੌਤ ਅਤੇ ਹੁਣ ਉਸ ਦੇ ਪਿਤਾ ਦਾ ਅਚਾਨਕ ਦੇਹਾਂਤ, ਦੋਹਾਂ ਨੇ ਮਿਲ ਕੇ ਇਸ ਪਰਵਾਰ ਨੂੰ ਅਪਾਰ ਦੁੱਖ ਵਿਚ ਧੱਕ ਦਿਤਾ ਹੈ।