ਭਾਜਪਾ ਬਣ ਸਕਦੀ ਹੈ ਸਭ ਤੋਂ ਵੱਡੀ ਪਾਰਟੀ, ਪਰ ਕਰਨੀ ਹੋਵੇਗੀ ਨਵੇਂ ਪੀਐਮ ਦੀ ਭਾਲ : ਸ਼ਰਦ ਪਵਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਦ ਪਵਾਰ ਨੇ ਅੱਗੇ ਕਿਹਾ ਕਿ, ਮੈਨੂੰ ਲੱਗਦਾ ਹੈ ਕਿ ਭਾਜਪਾ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ, ਉਹਨਾਂ ਨੂੰ ਘੱਟ ਗਿਣਤੀ ‘ਚ ਸੀਟਾਂ ਹਾਸਿਲ ਹੋਣਗੀਆਂ।

Sharad Pawar

ਨਵੀਂ ਦਿੱਲੀ : ਐਨਸੀਪੀ ਦੇ ਮੁੱਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੁਬਾਰਾ ਪੀਐਮ ਬਣਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ਼ਰਦ ਪਵਾਰ ਨੇ ਕਿਹਾ ਕਿ ਜੇਕਰ ਮੈਂ ਥੋੜਾ ਜਿਹਾ ਵੀ ਰਾਜਨੀਤੀ ਬਾਰੇ ਜਾਣਦਾ ਹਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਇਹਨਾਂ ਚੋਣਾਂ ਤੋਂ ਬਾਅਦ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣਨਗੇ। ਉਹਨਾਂ ਨੇ ਕਿਹਾ ਕਿ ਮੈਂ ਕੋਈ ਜੋਤਸ਼ੀ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਲੋੜੀਂਦੀ ਗਿਣਤੀ ਵਿਚ ਸੀਟਾਂ ਪ੍ਰਾਪਤ ਨਹੀਂ ਹੋਣਗੀਆਂ।

ਸ਼ਰਦ ਪਵਾਰ ਨੇ ਅੱਗੇ ਕਿਹਾ ਕਿ, ਮੈਨੂੰ ਲੱਗਦਾ ਹੈ ਕਿ ਭਾਜਪਾ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ, ਉਹਨਾਂ ਨੂੰ ਘੱਟ ਗਿਣਤੀ ‘ਚ ਸੀਟਾਂ ਹਾਸਿਲ ਹੋਣਗੀਆਂ। ਇਹ ਇਕਲੋਤੀ ਵੱਡੀ ਪਾਰਟੀ ਬਣ ਸਕਦੀ ਹੈ, ਪਰ ਉਹਨਾਂ ਨੂੰ ਸਰਕਾਰ ਬਣਾਉਣ ਲਈ ਹੋਰ ਪਾਰਟੀਆਂ ਦੀ ਮਦਦ ਲੈਣੀ ਪਵੇਗੀ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਨਵੇਂ ਪੀਐਮ ਦੀ ਭਾਲ ਕਰਨੀ ਹੋਵੇਗੀ।