ਕੋਰੋਨਾ ਵਾਇਰਸ: ਹਵਾ ਨੂੰ ਸਾਫ ਕਰਨ ਲਈ ਨੌਜਵਾਨਾਂ ਨੇ ਸਾੜੀਆਂ ਪਾਥੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ‘ਤੇ ਪ੍ਰੈਸ ਕਾਨਫਰੰਸ ਦੌਰਾਨ ਸਾੜੀਆਂ ਪਾਥੀਆਂ

File

ਸਰਕਾਰੀ ਆਯੁਰਵੈਦਿਕ ਕਾਲਜ ਦੀ ਟੀਮ ਨੇ ਵੀਰਵਾਰ ਨੂੰ ਉੁਸਮਾਨਾਬਾਦ ਸ਼ਹਿਰ ਵਿੱਚ ਕੋਰਾਨਾ ਵਾਇਰਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ‘ਗੋਬਰ ਦੀਆਂ ਪਾਥੀਆਂ’ ਸਾੜੀਆਂ ਗਈਆਂ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦਾ ਉਦੇਸ਼ ਪਾਥੀਆਂ ਨੂੰ ਸਾੜ ਕੇ ਹਵਾ ਨੂੰ ਸਾਫ਼ ਸੁਥਰਾ ਬਣਾਉਣ ਵਿਚ  ਮਿਲਣ ਵਾਲੀ ਸਹਾਇਤਾ ਨੂੰ ਦਿਖਾਉਣਾ ਸੀ। ਹਾਲਾਂਕਿ, ਇਸ ਦਾ ਪ੍ਰੈਸ ਕਾਨਫਰੰਸ ਦੇ ਵਿਸ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਕਾਨਫਰੰਸ ਕੁਲੈਕਟਰ ਦੇ ਦਫ਼ਤਰ ਵਿੱਚ ਹੋਈ।

ਇਸ ਸਮੇਂ ਦੌਰਾਨ ਸਰਕਾਰੀ ਆਯੁਰਵੈਦਿਕ ਕਾਲਜ ਦੀ ਟੀਮ ਨੇ ਘਰ ‘ਤੇ ਹਵਾ ਨੂੰ ਸਾਫ ਰੱਖਣ ਦੇ ਤਰੀਕੇ ਦਿਖਾਏ। ਜ਼ਿਲ੍ਹਾ ਮੈਜਿਸਟਰੇਟ ਦੀਪਾ ਮੁਧੋਲ ਮੁੰਡੇ ਨੇ ਕਿਹਾ, "ਮਾਰਕੀਟ ਵਿੱਚ ਮਿਲਣ ਵਾਲੀ ਅਗਰਬੱਤੀਆਂ ਦੀ ਥਾਂ ‘ਤੇ ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਗੋਬਰ ਦੀ ਪਾਥੀਆਂ ਅਤੇ ਆਯੁਰਵੈਦ ਵਿੱਚ ਦੱਸੀ ਗਈ ਕੁੱਝ ਹੋਰ ਸਮੱਗਰੀ ਹਵਾ ਨੂੰ ਸਾਫ ਬਣਾਉਣ ਵਿਚ ਸਦਦ ਕਰ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਕੋਰੋਨਾ ਵਾਇਰਸ ‘ਤੇ ਸੀ। ਅਤੇ ਇਸ ਦਾ ਪਾਥੀਆਂ ਸਾੜਣ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਦੱਸ ਦਈਏ ਕਿ ਇਸ ਵਿਸ਼ਾਣੂ ਦੇ ਕਾਰਨ, ਦੁਨੀਆਂ ਭਰ ਦੇ 115 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ 4,600 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1,25,293 ਤੋਂ ਵੱਧ ਲੋਕ ਇਸ ਨਾਲ ਸੰਕਰਮਿਤ ਹੋਏ ਹਨ। ਚੀਨ ਵਿਚ ਇਹ ਅੰਕੜਾ ਬੁੱਧਵਾਰ ਨੂੰ ਲਾਗ ਕਾਰਨ 11 ਮੌਤਾਂ ਨਾਲ 3,169 ‘ਤੇ ਪਹੁੰਚ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।