ਤਿੰਨ ਬੱਚਿਆਂ ਸਮੇਤ ਜੋੜੇ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕੋ ਹੀ ਕਮਰੇ ਵਿਚ ਲਟਕਦੀਆਂ ਮਿਲੀਆਂ ਲਾਸ਼ਾਂ

suicide

ਬਿਹਾਰ: ਬਿਹਾਰ ਦੇ ਸੁਪੌਲ ਜ਼ਿਲੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਰਾਘੋਪੁਰ ਥਾਣਾ ਖੇਤਰ ਦੇ ਗੱਦੀ ਵਾਰਡ ਚਾਰ ਵਿਚ ਰਹਿਣ ਵਾਲੇ ਪਤੀ-ਪਤਨੀ, ਇਕ ਲੜਕੇ ਅਤੇ ਦੋ ਧੀਆਂ ਦੀਆਂ ਇਕੋ ਕਮਰੇ ਵਿਚ ਲਟਕਦੀਆਂ ਲਾਸ਼ਾਂ ਮਿਲੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਘਟਨਾ ਦੀ ਜਾਣਕਾਰੀ ਦਾ ਪਤਾ ਲਗਾਉਣ ਲਈ ਪੁਲਿਸ ਛਾਣਬੀਨ ਕਰ ਰਹੀ ਹੈ।