ਮੀਂਹ ਤੋਂ ਬਚਣ ਲਈ ਰੁੱਖ ਹੇਠਾਂ ਖੜ੍ਹੇ 4 ਜਣਿਆਂ 'ਤੇ ਡਿੱਗੀ ਬਿਜਲੀ,1 ਦੀ ਮੌਤ 3 ਜ਼ਖ਼ਮੀ
ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ,
ਗੁਰੂਗ੍ਰਾਮ: ਬੀਤੇ ਦਿਨੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਬਾਰਿਸ਼ ਹੋਈ ਅਤੇ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਵਿਚਕਾਰ ਹਰਿਆਣਾ ਵਿਚ ਬੀਤੇ ਦਿਨੀ ਨੂੰ ਹੋਈ ਬਾਰਸ਼ ਮਗਰੋਂ ਬਿਜਲੀ ਡਿਗੱਣ ਨਾਲ 1 ਦੀ ਮੌਤ 3 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਕੱਲ੍ਹ ਸ਼ਾਮ ਨੂੰ ਥੋੜੀ ਜਿਹੀ ਬਾਰਸ਼ ਹੋਈ ਅਤੇ ਇੱਥੇ ਚਾਰੇ ਲੋਕ ਗੁਰੂਗ੍ਰਾਮ ਦੇ ਸੈਕਟਰ 82 ਵਿਚ ਬਾਰਸ਼ ਤੋਂ ਬਚਣ ਲਈ ਇੱਕ ਦਰੱਖਤ ਹੇਠ ਖੜ੍ਹ ਗਏ ਪਰ ਇਸ ਦੌਰਾਨ ਅਸਮਾਨੀ ਬਿਜਲੀ ਡਿੱਗੀ ਤੇ ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਇਹ ਸਾਰੀ ਘਟਨਾ ਨੇੜਲੇ ਲਗਾਏ ਗਏ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਕੈਮਰੇ ਦੀ ਵੀਡਿਓ ਵਿਚ ਚਾਰ ਲੋਕ ਦਰੱਖਤ ਦੇ ਹੇਠਾਂ ਖੜ੍ਹੇ ਦਿਖਾਈ ਦਿੱਤੇ, ਤਾਂ ਅਚਾਨਕ ਉਨ੍ਹਾਂ 'ਤੇ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਏ।ਘਟਨਾ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਦੋਂ ਕਿ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।