ਨਵੀਂ ਦਿੱਲੀ - ਇੰਟਰਨੈੱਟ ਦੀ ਦੁਨੀਆ 'ਚ ਹਰ ਰੋਜ਼ ਬੱਚਿਆਂ ਦੇ ਮਜ਼ਾਕੀਆ ਵੀਡੀਓ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹ ਵੀਡੀਓਜ਼ ਦੇਖ ਕੇ ਕਈ ਵਾਰ ਸਾਡਾ ਦਿਨ ਬਣ ਜਾਂਦਾ ਹੈ, ਜਦੋਂ ਕਿ ਕਈ ਵਾਰ ਇਹ ਵੀਡੀਓ ਦੇਖ ਕੇ ਅਸੀਂ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾਉਂਦੇ। ਅੱਜ ਅਸੀਂ ਤੁਹਾਡੇ ਲਈ ਇਸ ਨਾਲ ਜੁੜੀ ਇਕ ਵੀਡੀਓ ਲੈ ਕੇ ਆਏ ਹਾਂ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਬੱਚੇ ਆਪਣੇ ਮਾਤਾ-ਪਿਤਾ ਤੋਂ ਨਾਰਾਜ਼ ਹੁੰਦੇ ਹਨ ਤਾਂ ਉਹ ਗੁੱਸੇ ਵਿਚ ਕੁਝ ਵੀ ਕਹਿਣਾ ਸ਼ੁਰੂ ਕਰ ਦਿੰਦੇ ਹਨ। ਇਕ ਛੋਟੀ ਬੱਚੀ ਨੇ ਵੀ ਕੁਝ ਅਜਿਹਾ ਕਹਿ ਦਿੱਤਾ ਕਿ ਸੁਣ ਕੇ ਸਾਰਾ ਸੋਸ਼ਲ ਮੀਡੀਆ ਦੰਗ ਰਹਿ ਗਿਆ ਤੇ ਸਬ ਦਾ ਹਾਸਾ ਨਿਕਲ ਗਿਆ।
ਬੱਚੇ ਮਨ ਦੇ ਬਹੁਤ ਸੱਚੇ ਹੁੰਦੇ ਹਨ, ਇਸ ਲਈ ਜਦੋਂ ਉਹ ਗੁੱਸੇ ਹੁੰਦੇ ਹਨ ਤਾਂ ਉਹ ਜ਼ਿਆਦਾ ਸੱਚ ਬੋਲਦੇ ਹਨ। ਵਾਇਰਲ ਹੋ ਰਹੀ ਵੀਡੀਓ ਵਿਚ ਇੱਕ ਬੱਚੀ ਕਿਤਾਬ ਲੈ ਕੇ ਪੜ੍ਹ ਰਹੀ ਹੈ ਤੇ ਉਸ ਦੀ ਮਾਂ ਉਸ ਨੂੰ ਪੜ੍ਹਾ ਰਹੀ ਹੈ। ਜਾਂ ਇਹ ਕਹਿ ਲਵੋ ਕਿ ਉਸਦੀ ਮਾਂ ਉਸਨੂੰ ਜ਼ਬਰਦਸਤੀ ਪੜ੍ਹਾ ਰਹੀ ਹੈ। ਕਲਿੱਪ ਦੇਖ ਕੇ ਲੱਗਦਾ ਹੈ ਕਿ ਮਾਂ ਬੱਚੀ ਨੂੰ ਜ਼ਬਰਦਸਤੀ ਨਾਲ ਪੜ੍ਹਾ ਰਹੀ ਹੈ ਕਿਉਂਕਿ ਛੋਟੇ ਬੱਚੇ ਪੜ੍ਹਨ ਵਿਚ ਬਹੁਤ ਬਹਾਨੇ ਬਣਾਉਂਦੇ ਹਨ।
ਦਰਅਸਲ ਬੱਚੀ ਪੜ੍ਹਾਈ ਤੋਂ ਬਹੁਤ ਤੰਗ ਆ ਚੁੱਕੀ ਹੈ ਪਰ ਉਸ ਦੀ ਮਾਂ ਉਸ ਨੂੰ ਪੜ੍ਹਣ ਲਈ ਕਹਿੰਦੀ ਹੈ ਤਾਂ ਬੱਚੀ ਕਹਿੰਦੀ ਹੈ, 'ਰੱਬਾ ਮੈਨੂੰ ਇੱਕ ਹੋਰ ਮਾਂ ਦੇ ਜਾਂ ਮੇਰੀ ਮਾਂ ਬਦਲ ਦੇ। ਵੀਡੀਓ 'ਚ ਬੱਚੀ ਦੇ ਬੋਲਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਆਪਣਾ ਬਚਪਨ ਯਾਦ ਆ ਜਾਵੇਗਾ।ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਕਈ ਯੂਜ਼ਰਸ ਨੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਵੀ ਦਰਜ ਕੀਤੀ ਹੈ। ਇਕ ਯੂਜ਼ਰ ਨੇ ਕਿਹਾ ਕਿ ਇਹ ਕੁੜੀ ਸ਼ਤਰੂਘਨ ਸਿਨਹਾ ਵਰਗੀ ਲੱਗਦੀ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਦੇ ਲਈ ਬੇਟਾ, ਪਿਤਾ ਨੂੰ ਬੋਲੋ ਰੱਬ ਨੂੰ ਨਹੀਂ। ਇਸ ਤੋਂ ਇਲਾਵਾ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਦੀ ਵੱਖ-ਵੱਖ ਤਰੀਕਿਆਂ ਨਾਲ ਤਾਰੀਫ ਕੀਤੀ।