ਦਿੱਲੀ : ਘਰ 'ਚ ਅੱਗ ਲੱਗਣ ਨਾਲ ਇਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਕੋਹਾਟ ਇਨਕਲੇਵ ਦੇ ਮਕਾਨ ਨੰਬਰ 484 ਵਿਚ ਵੀਰਵਾਰ ਦੇਰ ਰਾਤ ਅੱਗ ਭਿਆਨਕ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ...

4 dead after fire kohat enclave delhi

ਨਵੀਂ ਦਿੱਲੀ : ਸਥਾਨਕ ਕੋਹਾਟ ਇਨਕਲੇਵ ਦੇ ਮਕਾਨ ਨੰਬਰ 484 ਵਿਚ ਵੀਰਵਾਰ ਦੇਰ ਰਾਤ ਅੱਗ ਭਿਆਨਕ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਇਮਾਰਤ ਨੂੰ ਅਪਣੀ ਲਪੇਟ ਵਿਚ ਲੈ ਲਿਆ। ਇਸ ਇਮਾਰਤ ਦੀ ਪਹਿਲੀ ਮੰਜ਼ਲ 'ਤੇ ਰਹਿਣ ਵਾਲਾ ਨਾਗਪਾਲ ਪਰਵਾਰ ਇਸ ਅੱਗ ਦੀ ਚਪੇਟ ਵਿਚ ਆ ਗਿਆ ਅਤੇ ਪਰਿਵਾਰ ਦੇ ਮੁਖੀ ਰਾਕੇਸ਼, ਉਨ੍ਹਾਂ ਦੀ ਪਤਨੀ ਟੀਨਾ, ਬੇਟਾ ਦਿਵਯਾਂਸ਼ੂ (7 ਸਾਲ) ਅਤੇ ਬੇਟੀ ਸ਼੍ਰੇਯਾ (3 ਸਾਲ) ਦੀ ਮੌਤ ਹੋ ਗਈ ਹੈ। 

ਅੱਗ ਇਮਾਰਤ ਦੀ ਗਰਾਊਂਡ ਫਲੋਰ 'ਤੇ ਲੱਗੇ ਇਲੈਕਟ੍ਰਿਕ ਮੀਟਰ ਨਾਲ ਲੱਗਣੀ ਸ਼ੁਰੂ ਹੋਈ। ਇਮਾਰਤ ਦੇ ਗਾਰਡ ਨੇ ਧੂੰਆਂ ਦੇਖ ਕੇ ਪੂਰੀ ਇਮਾਰਤ ਦੀ ਘੰਟੀ ਵਜਾ ਦਿਤੀ, ਜਿਸ ਨੂੰ ਸੁਣ ਕੇ ਪੂਰੀ ਇਮਾਰਤ ਦੇ ਲੋਕ ਹੇਠਾਂ ਆ ਗਏ ਪਰ ਨਾਗਪਾਲ ਪਰਵਾਰ ਹੇਠਾਂ ਨਹੀਂ ਆ ਸਕਿਆ।

ਦਿੱਲੀ ਫ਼ਾਇਰ ਬਿਗ੍ਰੇਡ ਸਰਵਿਸ ਦੀ ਟੀਮ ਨੇ ਨਾਗਪਾਲ ਪਰਵਾਰ ਦੇ ਚਾਰੇ ਮੈਂਬਰਾਂ ਦੀਆਂ ਲਾਸ਼ਾਂ ਪੌੜੀਆਂ ਦੇ ਕੋਲੋਂ ਬਰਾਮਦ ਕੀਤੀਆਂ ਹਨ। ਇਨ੍ਹਾਂ ਚਾਰਾਂ ਦੀ ਮੌਤ ਦਮ ਘੁਟਣ ਨਾਲ  ਹੋਈ ਹੈ। 

ਗੁਆਂਢੀਆਂ ਦਾ ਦੋਸ਼ ਹੈ ਕਿ ਜੇਕਰ ਫ਼ਾਇਰ ਸਰਵਿਸ ਦੀ ਟੀਮ ਸਮੇਂ ਨਾਲ ਮੌਕੇ 'ਤੇ ਆ ਜਾਂਦੀ ਤਾਂ ਇਹ ਹਾਦਸਾ ਇੰਨਾ ਭਿਆਨਕ ਰੂਪ ਧਾਰਨ ਨਾ ਕਰਦਾ। ਅੱਗ ਦੀ ਚਪੇਟ ਵਿਚ ਇਮਾਰਤ ਦੀ ਪਾਰਕਿੰਗ ਵਿਚ ਖੜ੍ਹੀਆਂ 5 ਗੱਡੀਆਂ ਵਿਚ ਆ ਗਈਆਂ।