ਇਸਲਾਮ ਬਨਾਮ ਭਗਵਾਨ ਹੋਵੇਗੀ 2019 ਦੀ ਲੋਕ ਸਭਾ ਚੋਣ : ਵਿਧਾਇਕ ਸੁਰੇਂਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਵਾਦਿਤ ਬਿਆਨਾਂ ਤੋਂ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਇਕ ਵਾਰ ਫਿਰ ਅਪਣੇ ਵਿਵਾਦਤ ਬਿਆਨ ਵਿਚ ਕਿਹਾ ਹੈ ਕਿ...

MLA

ਬਲਵਾਨ, 13 ਅਪ੍ਰੈਲ : ਵਿਵਾਦਿਤ ਬਿਆਨਾਂ ਤੋਂ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਇਕ ਵਾਰ ਫਿਰ ਅਪਣੇ ਵਿਵਾਦਤ ਬਿਆਨ ਵਿਚ ਕਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ‘ਭਾਰਤ ਬਨਾਮ ਪਾਕਿਸਤਾਨ’ ਅਤੇ ‘ਇਸਲਾਮ ਬਨਾਮ ਭਗਵਾਨ’ ਹੋਣ ਜਾ ਰਿਹਾ ਹੈ। ਬਲਵਾਨ ਜ਼ਿਲ੍ਹੇ ਦੇ ਬੈਰਿਆ ਖੇਤਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਸੁਰੇਂਦਰ ਸਿੰਘ ਨੇ ਸ਼ਹੀਦ ਪਾਰਕ ਵਿਚ ਆਯੋਜਿਤ ਭੁੱਖ ਹੜਤਾਲ ਦੇ ਪ੍ਰੋਗਰਾਮ ਵਿਚ ਕਿਹਾ ਸੀ ਕਿ ਲੋਕ ਸਭਾ ਚੋਣਾਂ 2019 ਵਿਚ ਭਾਰਤ ਦੇ ਪੂਜਨੀਕ ਲੋਕਾਂ ਨੂੰ ਇਹ ਫ਼ੈਸਲਾ ਕਰਨਾ ਹੈ ਕਿ ਇਸਲਾਮ ਜਿੱਤੇਗਾ ਜਾਂ ਭਗਵਾਨ। ਮੋਦੀ ਦਾ ਈਮਾਨ ਜਿੱਤੇਗਾ ਜਾਂ ਬੇਈਮਾਨ ਜਿੱਤੇਗਾ। 

ਸਿੰਘ ਨੇ ਅੱਗੇ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਇਸ ਵਾਰ ਭਾਜਪਾ ਜਿੱਤੇਗੀ ਤਾਂ ਭਾਰਤ ਦੀਆਂ ਗਲੀਆਂ ਵਿਚ ਢੋਲ ਨਗਾਰੇ ਵੱਜਣਗੇ ਅਤੇ ਜੇਕਰ ਵਿਰੋਧੀਆਂ ਦੀ ਸਰਕਾਰ ਬਣੀ ਤਾਂ ਪਾਕਿਸਤਾਨ ਵਿਚ ਵਾਜਾ ਵੱਜੇਗਾ। ਇਸ ਦਾ ਮਤਲਬ ਹੈ ਕਿ ਜਦੋਂ ਭਾਜਪਾ ਹਾਰੇਗੀ ਤਾਂ ਇਸਲਾਮੀ ਲੋਕ ਖ਼ੁਸ਼ ਹੋਣਗੇ। ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਨੇ ਉਨਾਵ ਬਲਾਤਕਾਰ ਮਾਮਲੇ ਵਿਚ ਆਰੋਪੀ ਵਿਧਾਇਕ ਕੁਲਦੀਪ ਸਿੰਘ ਸੈਂਗਰ ਦਾ ਖੁੱਲ੍ਹੇ ਤੌਰ 'ਤੇ ਬਚਾਅ ਕਰਦੇ ਹੋਏ ਬੋਲਿਆ ਸੀ ਕਿ ਕੀ ਕੋਈ ਤਿੰਨ ਬੱਚਿਆਂ ਦੀ ਮਾਂ ਨਾਲ ਬਲਾਤਕਾਰ ਕਰ ਸਕਦਾ ਹੈ ?