ਹੁਣ ਭਾਰਤ 'ਚ ਉੱਚ ਦਰਜੇ ਦੇ ਲੜਾਕੂ ਜਹਾਜ਼ ਤਿਆਰ ਕਰੇਗੀ 'ਬੋਇੰਗ'
ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਭਾਰਤ ਵਿਚ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਅਤੇ ਮਹਿੰਦਰਾ ਡਿਫੈਂਸ ਸਿਸਟਮ ..
ਚੇਨਈ : ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਭਾਰਤ ਵਿਚ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਅਤੇ ਮਹਿੰਦਰਾ ਡਿਫੈਂਸ ਸਿਸਟਮ (ਐਮਡੀਐਸ) ਦੀ ਸਾਂਝੇਦਾਰੀ ਵਿਚ ਲੜਾਕੂ ਜਹਾਜ਼ ਬਣਾਉਣ ਦਾ ਐਲਾਨ ਕੀਤਾ। ਦੇਸੀ ਕੰਪਨੀਆਂ ਦੇ ਨਾਲ ਮਲਿ ਕੇ ਬੋਇੰਗ ਭਾਰਤ ਵਿਚ ਐਫ-ਏ ਸੁਪਰ ਹਾਰਨੇਟ ਮਲਟੀ ਰੋਲ ਫ਼ਾਈਟਰ ਏਅਰਕ੍ਰਾਫ਼ਟ ਬਣਾਏਗੀ।
ਕੰਪਨੀ ਮੁਤਾਬਕ ਭਾਵੀ ਉਤਪਾਦਨ ਵਿਚ ਭਾਰਤੀ ਸਾਂਝੇਦਾਰਾਂ ਦੇ ਨਾਲ ਮਿਲ ਕੇ ਦੇਸੀ ਸਹਿਯੋਗੀਆਂ ਦਾ ਜ਼ਿਆਦਾ ਇਸਤੇਮਾਲ ਕਰਦੇ ਹੋਏ ਭਾਰਤ ਵਿਚ ਫ਼ੌਜ ਲਈ ਐਫ ਏ-18 ਦਾ ਨਿਰਮਾਣ ਕੀਤਾ ਜਾਵੇਗਾ।
ਬੋਇੰਗ ਇੰਡੀਆ ਦੇ ਪ੍ਰਧਾਨ ਪ੍ਰਤਿਊਸ਼ ਕੁਮਾਰ ਨੇ ਕਿਹਾ ਕਿ ਬੋਇੰਗ ਭਾਰਤ ਦੇ ਇਕਲੌਤੇ ਲੜਾਕੂ ਜਹਾਜ਼ ਬਣਾਉਣ ਵਾਲੇ ਵਿਨਿਰਮਾਤਾ ਐਚਏਐਲ ਅਤੇ ਇਕਲੌਤੇ ਕਾਰੋਬਾਰੀ ਜਹਾਜ਼ ਨਿਰਮਾਤਾ ਮਹਿੰਦਰਾ ਦੇ ਨਾਲ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਹੈ।
ਉਨ੍ਹਾਂ ਕਿਹਾ ਕਿ ਇਸ ਸਾਂਝੇਦਾਰੀ ਨਾਲ ਭਾਰਤ ਵਿਚ ਬਿਹਤਰ ਪਬਲਿਕ ਅਤੇ ਪ੍ਰਾਈਵੇਟ ਸਾਂਝੇਦਾਰੀ ਵਿਚ ਬੋਇੰਗ ਜਹਾਜ਼ ਅਤੇ ਪ੍ਰਤੀ ਰੱਖਿਆ ਨਿਰਮਾਣ ਦੇ ਖੇਤਰ ਵਿਚ 21ਵੀਂ ਸਦੀ ਦੇ ਸਮਕਾਲੀਨ ਇਕੋਸਿਸਟਮ ਨੂੰ ਬੜ੍ਹਾਵਾ ਦੇਵੇਗੀ।