ਸਮਾਜਵਾਦੀ ਪਾਰਟੀ ਵਲੋਂ ਯੂਪੀ 'ਚ ਰਾਸ਼ਟਰਪਤੀ ਸ਼ਾਸਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜਵਾਦੀ ਪਾਰਟੀ ਵਲੋਂ ਯੂਪੀ 'ਚ ਰਾਸ਼ਟਰਪਤੀ ਸ਼ਾਸਨ ਦੀ ਮੰਗ

Samajwadi Party Seeks President's Rule In UP

ਲਖਨਊ : ਸਮਾਜਵਾਦੀ ਪਾਰਟੀ ਨੇ ਮੰਗ ਕੀਤੀ ਕਿ ਉਤਰ ਪ੍ਰਦੇਸ਼ ਦੀ ​ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਖ਼ਾਸ ਤੌਰ 'ਤੇ ਉਨਾਵ ਬਲਾਤਕਾਰ ਮਾਮਲੇ ਦੇ ਮੱਦੇਨਜ਼ਰ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ। ਸਮਾਜਵਾਦੀ ਪਾਰਟੀ ਦੇ ਉਪ-ਪ੍ਰਧਾਨ ਕਿਰਨਮਯ ਨੰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਯੋਗੀ ਸਰਕਾਰ ਇਕ ਦਿਨ ਵੀ ਨਹੀਂ ਰਹਿਣੀ ਚਾਹੀਦੀ। ਧਾਰਾ 356 ਲਾਗੂ ਹੋਣੀ ਚਾਹੀਦੀ ਹੈ ਅਤੇ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਵੇਖਿਆ ਕਿ ਪੀੜਤਾ ਦੇ ਪਿਤਾ ਨੂੰ ਬੇਰਹਿਮੀ ਨਾਲ ਕੁਟਿਆ ਗਿਆ। ਪੁਲਿਸ ਕਿਵੇਂ ਕਹਿ ਰਹੀ ਹੈ ਕਿ ਕੋਈ ਸਬੂਤ ਨਹੀਂ ਹੈ, ਇਹੋ ਜਿਹੇ ਪੁਲਿਸ ਕਰਮਚਾਰੀਆਂ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ।