ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਲਈ ਬ੍ਰਿਟੇਨ ਕਿਉਂ ਨਹੀਂ ਮੰਗ ਰਿਹਾ ਮੁਆਫ਼ੀ
ਜਾਣੋ ਕੀ ਹਨ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਲਈ ਮੁਆਫ਼ੀ ਨਾ ਮੰਗਣ ਦੇ ਕਾਰਨ
ਨਵੀਂ ਦਿੱਲੀ: 100 ਸਾਲ ਪਹਿਲਾਂ ਅੱਜ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਨੂੰ ਬ੍ਰਿਟਿਸ਼ ਸੈਨਾ ਨੇ ਖੂਨੀ ਐਤਵਾਰ ਬਣਾ ਦਿੱਤਾ ਸੀ। ਬ੍ਰਿਟੇਨ ਦੇ ਸਾਬਕਾ ਪੀਐਮ ਵਿੰਸਟਨ ਚਰਚਿਲ ਇਸ ਭਿਆਨਕ ਘਟਨਾ ਕਰਾਰ ਦੇ ਚੁੱਕੇ ਹਨ ਪਰ ਬ੍ਰਿਟਿਸ਼ ਸਰਕਾਰ ਅਜੇ ਵੀ ਰਸਮੀ ਢੰਗ ਨਾਲ ਮੁਆਫ਼ੀ ਮੰਗਣ ਨੂੰ ਤਿਆਰ ਨਹੀਂ ਹੈ। ਮੁਆਫ਼ੀ ਦੀ ਮੰਗ ਸਿਰਫ ਭਾਰਤੀਆਂ ਵੱਲੋਂ ਨਹੀਂ ਕੀਤੀ ਜਾ ਰਹੀ ਬਲਕਿ ਬ੍ਰਿਟੇਨ ਦੇ ਸਾਂਸਦ ਅਤੇ ਇੱਥੋਂ ਤੱਕ ਕੇ ਪਾਕਿਸਤਾਨ ਵੀ ਇਸ ਦੀ ਮੰਗ ਕਰ ਰਿਹਾ ਹੈ।
ਆਖਰ ਬ੍ਰਿਟੇਨ ਨੂੰ ਮੁਆਫ਼ੀ ਮੰਗਣ ਵਿਚ ਕੀ ਹਰਜ ਹੈ? ਜੇਕਰ ਬ੍ਰਿਟੇਨ ਇਸ ਇਤਿਹਾਸਿਕ ਗਲਤੀ ਲਈ ਮਿਸਾਲ ਦੀ ਤਲਾਸ਼ ਕਰ ਰਿਹਾ ਹੈ ਤਾਂ ਉਸ ਨੂੰ ਅਪਣੇ ਰਾਸ਼ਟਰੀਮੰਡਲ ਸਹਿਯੋਗੀ ਕਨਾਡਾ ਤੋਂ ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ। ਕਨਾਡਾ ਨੇ ਸਾਲ 2016 ਵਿਚ 1914 ਦੇ ਕਾਮਾਗਾਟਾਮਾਰੂ ਘਟਨਾ ਲਈ ਮੁਆਫ਼ੀ ਮੰਗੀ ਸੀ ਜਦੋਂ ਸੈਕੜੇਂ ਭਾਰਤੀ ਜਹਾਜ਼ ਯਾਤਰੀਆਂ ਨੂੰ ਕੈਨੇਡਾ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਕੈਨੇਡਾ ਦੇ ਪੀਐਮ ਜਸਟਿਨ ਟੂਡੇ ਨੇ ਦੇਸ਼ ਦੀ ਸੰਸਦ ਵਿਚ ਇਸ ਘਟਨਾ ਲਈ ਰੋਸ ਪ੍ਰਗਟ ਕੀਤਾ ਸੀ ਜਿਸ ਦੀ ਵਜ੍ਹ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ। ਬ੍ਰਿਟੇਨ ਨੂੰ ਇਹ ਵੀ ਡਰ ਹੈ ਕਿ ਜੇਕਰ 100 ਸਾਲ ਪਹਿਲੇ ਕੀਤੇ ਗਏ ਅਪਣੇ ਕਾਂਡ ਲਈ ਉਸ ਨੇ ਮੁਆਫ਼ੀ ਮੰਗੀ ਤਾਂ ਦੂਜੇ ਦੇਸ਼ਾਂ ਜਿਵੇਂ ਸਾਊਥ ਅਫਰੀਕਾ ਤੋਂ ਵੀ ਅਜਿਹੀ ਹੀ ਮੁਆਫ਼ੀ ਉਠੇਗੀ। 20ਵੀਂ ਸਦੀ ਵਿਚ ਬੋਆਰ ਕੈਂਪ ਵਿਚ ਕਾਲ ਅਤੇ ਬੀਮਾਰੀ ਲਗਭਗ 28 ਹਜ਼ਾਰ ਲੋਕਾਂ ਜਿਸ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਸਨ, ਉਹਨਾਂ ਦੀ ਮੌਤ ਦਾ ਕਾਰਨ ਬਣੇ ਸਨ।
ਹਾਲਾਂਕਿ ਭਾਰਤੀਆਂ ਨੇ ਵੀ ਜਲਿਆਂਵਾਲੇ ਬਾਗ ਹੱਤਿਆਕਾਂਡ ਲਈ ਵਿੱਤੀ ਮੁਆਵਜ਼ੇ ਦੀ ਮੰਗ ਵੀ ਕੀਤੀ। ਦੱਸ ਦਈਏ ਕਿ ਬ੍ਰਿਟਿਸ਼ ਸਰਕਾਰ ਨੇ ਮਾਉ ਮਾਉ ਵਿਦਰੋਹ ਦੇ ਸਮੇਂ 5228 ਕੇਨਿਆ ਪੀੜਿਤਾਂ ਨੂੰ ਸਾਲ 2013 ਵਿਚ 20 ਮਿਲੀਅਨ ਪਾਉਂਡ ਦਾ ਮੁਆਵਜ਼ਾ ਦਿੱਤਾ ਸੀ। ਜਿਸ ਨਾਲ ਉਹ ਅੱਜ ਵੀ ਉਭਰ ਨਹੀਂ ਸਕੀ। ਹਾਲਾਂਕਿ ਇਸ ਘਟਨਾ ਲਈ ਵੀ ਬ੍ਰਿਟਿਸ਼ ਸਰਕਾਰ ਨੇ ਹੁਣ ਤੱਕ ਮੁਆਫ਼ੀ ਨਹੀਂ ਮੰਗੀ।
ਇਸ ਲਈ ਜੇਕਰ ਬ੍ਰਿਟੇਨ ਜਲਿਆਂਵਾਲੇ ਬਾਗ ਹੱਤਿਆਕਾਂਡ ਲਈ ਮੁਆਫ਼ੀ ਮੰਗਦਾ ਹੈ ਤਾਂ ਭਾਰਤ ਲਈ ਇੱਕ ਡਾਜਿਅਰ ਤੈਆਰ ਕਰਨਾ ਪਵੇਗਾ ਜਿਸ ਵਿਚ ਬੰਗਾਲ ਦਾ ਕਾਲ ਵੀ ਸ਼ਾਮਲ ਹੋਵੇਗਾ ਕਿਉਂਕਿ ਦੂਜੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਸੈਨਿਕਾਂ ਨੂੰ ਭੋਜਨ ਖਵਾਉਣ ਤੋਂ ਬਾਅਦ ਭਾਰਤ ਦੇ ਕਈ ਭੰਡਾਰਾਂ ਨੂੰ ਨਸ਼ਟ ਕਰਕੇ 4 ਮਿਲੀਅਨ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਸੀ।
ਉਸ ਸਮੇਂ ਬ੍ਰਿਟਿਸ਼ ਸੈਨਾ ਨੇ ਜਲਿਆਂਵਾਲੇ ਬਾਗ ਦੀ ਖੂਨੀ ਘਟਨਾ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਘਾਇਲਾਂ ਲਈ 19.42 ਲੱਖ ਰੁਪਏ ਦੀ ਰਾਸ਼ੀ ਦੀ ਘੋਸ਼ਣਾ ਕੀਤੀ ਸੀ ਜਿਸ ਨੂੰ ਜੇਕਰ ਅੱਜ ਦੇ ਸਮੇਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਸ ਦਾ ਮੁੱਲ ਲਗਭਗ 108 ਕਰੋੜ ਰੁਪਏ ਹੋਵੇਗਾ। ਅਤੀਤ ਵਿਚ ਇਸ ਘਟਨਾ ਨੂੰ ਉਹਨਾਂ ਨੇ ਸ਼ਰਮਨਾਕ ਅਤੇ ਬਹੁਤ ਵੱਡੀ ਘਟਨਾ ਕਰਾਰ ਦਿੱਤਾ ਹੈ। ਪਰ ਉਹਨਾਂ ਦੀ ਕਠੋਰਤਾ ਉਹਨਾਂ ਨੂੰ ਮੁਆਫ਼ੀ ਮੰਗਣ ਤੋਂ ਰੋਕ ਦਿੰਦੀ ਹੈ। ਅਜਿਹਾ ਲੱਗਦਾ ਹੈ ਕਿ ਬ੍ਰਿਟੇਨ ਦੇ ਕੇਵਲ ਬੁੱਲ ਹੀ ਨਹੀਂ ਬਲਕਿ ਉਹਨਾਂ ਦੀ ਜੀਭ ਵੀ ਕਠੋਰ ਹੈ।