ਮਾਸਕ ਨਾ ਹੋਣ ਕਰਕੇ ,ਪੁਲਿਸ ਨੇ ਸ਼ਰਟ ਉਤਾਰ ਕੇ ਮੂੰਹ ਤੇ ਬੰਨ੍ਹਵਾਈ ਪੜ੍ਹੋ ਪੂਰੀ ਖਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਵੇਂ-ਜਿਵੇਂ ਕੋਰੋਨਾ ਦਾ ਭਾਰਤ ਵਿੱਚ ਕਹਿਰ ਵਧ ਰਿਹਾ ਹੈ ,ਪੁਲਿਸ ਵੀ ਇਸਦੇ ਬਚਾਅ ਦੇ ਸਾਧਨਾਂ  ਨੂੰ ਲੈ ਕੇ ਸਖਤ ਹੁੰਦੀ ਜਾ ਰਹੀ ਹੈ।

file photo

ਨਵੀਂ ਦਿੱਲੀ: ਜਿਵੇਂ-ਜਿਵੇਂ ਕੋਰੋਨਾ ਦਾ ਭਾਰਤ ਵਿੱਚ ਕਹਿਰ ਵਧ ਰਿਹਾ ਹੈ ,ਪੁਲਿਸ ਵੀ ਇਸਦੇ ਬਚਾਅ ਦੇ ਸਾਧਨਾਂ  ਨੂੰ ਲੈ ਕੇ ਸਖਤ ਹੁੰਦੀ ਜਾ ਰਹੀ ਹੈ। ਯੂ ਪੀ ਵਿੱਚ ਤਾਲਾਬੰਦੀ ਦੌਰਾਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ।

ਜਦੋਂ ਬਿਨ੍ਹਾਂ ਮਾਸਕ ਪਹਿਨਿਆ ਇੱਕ ਵਿਅਕਤੀ ਸਾਈਕਲ ਤੇ ਜਾ ਰਿਹਾ ਸੀ, ਤਾਂ ਪੁਲਿਸ ਨੇ ਉਸਨੂੰ ਕਮੀਜ਼ ਲਾ ਕੇ ਮੂੰਹ ਤੇ ਬੰਨ੍ਹਣ ਲਈ ਕਿਹਾ। ਚੈਕਿੰਗ ਦੌਰਾਨ, ਯੂਪੀ ਦੀ ਦੇਵਰੀਆ ਪੁਲਿਸ ਨੇ ਬਿਨਾਂ ਮਾਸਕ ਪਾਏ  ਨੌਜਵਾਨ ਨੂੰ ਫੜ ਲਿਆ ਅਤੇ ਉਸਦੀ ਕਮੀਜ਼ ਉਤਾਰ ਕੇ ਉਸਦੇ ਚਿਹਰੇ 'ਤੇ ਬੰਨਵਾਈ।

ਇਸ ਸਾਰੀ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਪੁਲਿਸ ਨੇ ਇਸ ਵੀਡੀਓ ਦੇ ਜ਼ਰੀਏ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਤੁਸੀਂ ਮਾਸਕ ਪਾ ਕੇ ਬਾਹਰ ਨਹੀਂ ਆਏ ਤਾਂ ਤੁਹਾਡੇ ਨਾਲ ਵੀ ਅਜਿਹਾ ਕੀਤਾ ਜਾਵੇਗਾ ਕਿਉਂਕਿ ਇਸ ਮਹਾਮਾਰੀ ਵਿੱਚ ਹਰ ਕਿਸੇ ਦੀ ਸੁਰੱਖਿਆ ਮਹੱਤਵਪੂਰਨ ਹੈ। 

ਟ੍ਰੈਫਿਕ ਸਬ ਇੰਸਪੈਕਟਰ ਰਾਮਵਿਕਸ਼ਾ ਯਾਦਵ ਦੇ ਅਨੁਸਾਰ, ਡੀਐਮ ਅਤੇ ਐਸ ਪੀ ਸਾਹਿਬ ਨੇ ਰਾਤ ਨੂੰ ਸਖਤ ਆਦੇਸ਼ ਦਿੱਤੇ ਸਨ, ਕਿਸੇ ਵੀ ਸਥਿਤੀ ਵਿੱਚ ਕੋਈ ਵੀ  ਮਾਸਕ ਤੋਂ ਬਿਨਾਂ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ, ਫਿਰ  ਵੀ ਲੋਕ ਬਿਨਾਂ ਮਾਸਕ  ਦੇ ਬਾਹਰ ਆ ਰਹੇ ਹਨ।

ਸਪਸ਼ਟੀਕਰਨ ਦਿੰਦਿਆਂ ਟੀਐਸਆਈ ਯਾਦਵ ਨੇ ਕਿਹਾ ਕਿ ਉਹ ਨੌਜਵਾਨ, ਜਿਸ ਦੇ ਮੂੰਹ ਉੱਤੇ ਅਸੀਂ ਕਮੀਜ਼ ਨੂੰ ਮਾਸਕ ਵਜੋਂ ਬੰਨਵਾਇਆ ਸੀ, ਉਸਨੇ ਮਾਸਕ ਨਹੀਂ ਪਹਿਨਿਆਂ ਸੀ ਉਸਨੇ ਸ਼ਰਟ ਦੇ ਹੇਠਾਂ ਬਨੈਣ ਪਾਈ ਹੋਈ ਸੀ ਤਾਂ ਫਿਰ ਅਸੀਂ ਸੁਰੱਖਿਆ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਹਰ ਕੋਈ ਮਾਸਕ ਪਾ ਸਕੇ। ਇਹ ਕੋਈ ਸਜ਼ਾ ਨਹੀਂ ਹੈ ..

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।