ਕੁਸ਼ੀਨਗਰ 'ਚ ਵੱਡਾ ਹਾਦਸਾ, ਪਲਟੀ ਕਿਸ਼ਤੀ, 3 ਲੜਕੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਲਾਸ਼ਾਂ ਕੀਤੀਆਂ ਬਰਾਮਦ

photo

 

ਕੁਸ਼ੀਨਗਰ: ਕੁਸ਼ੀਨਗਰ ਦੇ ਖੱਡਾ ਇਲਾਕੇ 'ਚ ਨਰਾਇਣੀ ਨਦੀ 'ਚ ਬੁੱਧਵਾਰ ਸਵੇਰੇ ਮਹਿਲਾ ਮਜ਼ਦੂਰਾਂ ਨਾਲ ਭਰੀ ਕਿਸ਼ਤੀ ਪਲਟ ਗਈ। ਕਿਸ਼ਤੀ 'ਚ ਸਵਾਰ 9 ਔਰਤਾਂ ਸਮੇਤ ਸਾਰੇ 10 ਲੋਕ ਡੁੱਬ ਗਏ। ਨਦੀ ਵਿੱਚ ਮੱਛੀਆਂ ਫੜ ਰਹੇ ਮਛੇਰਿਆਂ ਨੇ ਸੱਤ ਨੂੰ ਬਚਾ ਲਿਆ, ਜਦੋਂ ਕਿ ਤਿੰਨ ਲੜਕੀਆਂ ਲਾਪਤਾ ਹੋ ਗਈਆਂ।

 

 

ਇਕ ਘੰਟੇ ਦੀ ਕੋਸ਼ਿਸ਼ ਤੋਂ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਹਾਹਾਕਾਰ ਮੱਚ ਗਿਆ। ਕਿਸ਼ਤੀ 'ਤੇ ਸਵਾਰ ਮਹਿਲਾ ਮਜ਼ਦੂਰ ਕਣਕ ਦੀ ਵਾਢੀ ਕਰਨ ਲਈ ਦਰਿਆ ਪਾਰ ਕਰ ਰਹੀਆਂ ਸਨ।

 

 

ਡੀਐਮ, ਐਸਪੀ ਅਤੇ ਵਿਧਾਇਕ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਦਾ ਕਾਰਨ ਕਿਸ਼ਤੀ ਵਿੱਚ ਮੋਰਾ ਹੋਣਾ ਦੱਸਿਆ ਜਾ ਰਿਹਾ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਪਿੰਡ ਬੋਧੀ ਛਪਰਾ ਦੇ ਰਹਿਣ ਵਾਲੇ ਮਿਸ਼ਰੀ ਨਿਸ਼ਾਦ ਦਾ ਨਰਾਇਣੀ ਨਦੀ ਦੇ ਪਾਰ ਪਿੰਡ ਬਲੂਈਆ ਰੇਤਾ 'ਚ ਖੇਤ ਹੈ। ਖੇਤ ਵਿੱਚ ਕਣਕ ਦੀ ਫ਼ਸਲ ਤਿਆਰ ਹੈ। ਸਵੇਰੇ ਅੱਠ ਵਜੇ ਨੌਂ ਮਹਿਲਾ ਮਜ਼ਦੂਰਾਂ ਨਾਲ ਭਰੀ ਕਿਸ਼ਤੀ ਦਰਿਆ ਪਾਰ ਕਰਕੇ  ਦੂਜੇ ਪਾਸੇ ਖੇਤ ਵੱਲ ਜਾ ਰਹੀਆਂ ਸਨ ਕਿ ਅਚਾਨਕ ਕਿਸ਼ਤੀ ਵਿਚ ਪਾਣੀ ਭਰ ਜਾਣ ਕਾਰਨ ਕਿਸ਼ਤੀ ਪਲਟ ਗਈ। ਸਵਾਰ ਸਾਰੇ ਡੁੱਬਣ ਲੱਗੇ।