Delhi News : ਈਡੀ ਵੱਲੋਂ ਕਾਂਗਰਸ ਨੂੰ ਏਜੇਐੱਲ ਮਾਮਲੇ ਵਿੱਚ ਜਾਇਦਾਦ ’ਤੇ ਕਬਜ਼ੇ ਲਈ ਨੋਟਿਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਕੇਂਦਰੀ ਏਜੰਸੀ ਨੇ ਦਿੱਲੀ, ਮੁੰਬਈ ਤੇ ਲਖਨਊ ਸਥਿਤ ਅਚੱਲ ਜਾਇਦਾਦਾਂ 'ਤੇ ਨੋਟਿਸ ਚਿਪਕਾਏ

ED

Delhi News in Punjabi : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ 661 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ’ਤੇ ਕਬਜ਼ੇ ਲਈ ਨੋਟਿਸ ਜਾਰੀ ਕੀਤਾ ਹੈ, ਜੋ ਉਸ ਨੇ ਕਾਂਗਰਸ ਦੇ ਕੰਟਰੋਲ ਹੇਠਲੀ ਐਸੋਸੀਏਟਿਡ ਜਰਨਲਜ਼ ਲਿਮਿਟਡ' (ਏਜੇਐੱਲ) ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਕੁਰਕ ਕੀਤੀਆਂ ਸਨ। 


ਕੇਂਦਰੀ ਜਾਂਚ ਏਜੰਸੀ ਨੇ ਬਿਆਨ 'ਚ ਕਿਹਾ ਕਿ ਉਸ ਨੇ ਬੀਤੇ ਦਿਨ ਦਿੱਲੀ 'ਚ ਆਈਟੀਓ ਸਥਿਤ ਹੈਰਾਲਡ ਹਾਊਸ , ਮੁੰਬਈ ਦੇ ਬਾਂਦਰਾ ਇਲਾਕੇ ’ਚ ਸਥਿਤ ਇੱਕ ਕੰਪਲੈਕਸ ਅਤੇ ਲਖਨਊ ਵਿਚ ਬਿਸ਼ਵੇਸ਼ਵਰ ਨਾਥ ਰੋਡ ਸਥਿਤ ਏਜੇਐੱਲ ਦੀ ਇਮਾਰਤ `ਤੇ ਇਹ ਨੋਟਿਸ  ਚਿਪਕਾ ਦਿੱਤੇ ਹਨ। ਨੋਟਿਸ 'ਚ ਕੰਪਲੈਕਸ ਜੰਮੂ ਦੇ ਖਾਲੀ ਕਰਨ ਜਾਂ ਕਿਰਾਇਆ (ਮੁੰਬਈ ਦੀ ਜਾਇਦਾਦ ਦੇ ਮਾਮਲੇ ਵਿੱਚ) ਈਡੀ ਨੂੰ ਦੇਣ ਲਈ ਕਿਹਾ ਗਿਆ ਹੈ। ਇਹ ਕਾਰਵਾਈ ਪੀਐੱਮਐੱਲਏ ਦੀ ਧਾਰਾ (8) ਅਤੇ ਨਿਯਮ 5(1) ਤਹਿਤ ਕੀਤੀ ਗਈ ਹੈ। ਇਹ ਅਚੱਲ  ਜਾਇਦਾਦਾਂ ਨਵੰਬਰ 2023 'ਚ ਕੁਰਕ ਕੀਤੀਆਂ ਗਈਆਂ ਗਈਆਂ ਸਨ। ਈਡੀ ਦਾ ਮਨੀ ਲਾਂਡਰਿੰਗ ਦਾ ਇਹ ਮਾਮਲਾ ਏਜੇਐੱਲ ਅਤੇ ‘ਯੰਗ ਇੰਡੀਆ’ ਖ਼ਿਲਾਫ਼ ਹੈ।

‘ਨੈਸ਼ਨਲ ਹੈਰਾਲਡ’ ਏਜੇਐੱਲ ਵੱਲੋਂ ਪ੍ਰਕਾਸ਼ਤ ਕੀਤਾ ਜਾਂਦਾ ਹੈ ਅਤੇ ਇਸ ਦੀ ਮਾਲਕੀ ‘ਯੰਗ ਇੰਡੀਆ ਪ੍ਰਾਈਵੇਟ ਲਿਮਿਟਡ’ ਕੋਲ ਹੈ। ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ‘ਯੰਗ ਇੰਡੀਆ’ ਦੇ ਵੱਡੇ ਹਿੱਸੇਦਾਰ ਹਨ ਅਤੇ ਉਨ੍ਹਾਂ 'ਚੋਂ ਹਰੇਕ ਕੋਲ 38 ਫੀਸਦ ਸ਼ੇਅਰ ਹਨ। 

(For more news apart from  ED issues notice to Congress for seizure property in AJL case News in Punjabi, stay tuned to Rozana Spokesman)