ਯੂਪੀ ਦੇ ਸੀਤਾਪੁਰ 'ਚ ਆਦਮਖ਼ੋਰ ਕੁੱਤਿਆਂ ਨੇ ਇਕ ਹੋਰ ਮਾਸੂਮ ਬੱਚੀ ਨੂੰ ਨੋਚਿਆ
ਉਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਆਦਮਖ਼ੋਰ ਕੁੱਤਿਆਂ ਦਾ ਕਹਿਰ ਜਾਰੀ ਹੈ। ਇੱਥੇ ਇਕ 12 ਸਾਲ ਦੀ ਬੱਚੀ 'ਤੇ ਆਦਮਖ਼ੋਰ ਕੁੱਤਿਆਂ ਨੇ ਹਮਲਾ...
In Uttar Pradesh, dogs attacked another innocent girl
ਸੀਤਾਪੁਰ : ਉਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਆਦਮਖ਼ੋਰ ਕੁੱਤਿਆਂ ਦਾ ਕਹਿਰ ਜਾਰੀ ਹੈ। ਇੱਥੇ ਇਕ 12 ਸਾਲ ਦੀ ਬੱਚੀ 'ਤੇ ਆਦਮਖ਼ੋਰ ਕੁੱਤਿਆਂ ਨੇ ਹਮਲਾ ਕਰ ਦਿਤਾ, ਜਿਸ ਨਾਲ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖ਼ੈਰਾਬਾਦ ਥਾਣਾ ਖੇਤਰ ਦੇ ਮਹੇਸ਼ਪੁਰ ਪਿੰਡ ਵਿਚ ਐਤਵਾਰ ਸਵੇਰੇ ਕਰੀਬ ਸਾਢੇ 9 ਵਜੇ ਖੇਤਾਂ ਵਿਚ ਕਣਕ ਦੀਆਂ ਬੱਲੀਆਂ ਚੁਗ ਰਹੀਆਂ ਚਾਰ ਬੱਚੀਆਂ 'ਤੇ 7-8 ਕੁੱਤਿਆਂ ਨੇ ਹਮਲਾ ਕਰ ਦਿਤਾ।
ਬੱਚੇ ਰੌਲਾ ਪਾਉਂਦੇ ਹੋਏ ਭੱਜੇ ਪਰ ਕੁੱਤਿਆਂ ਨੇ 12 ਸੇਾਲ ਦੀ ਰੀਨਾ ਨੂੰ ਫੜ ਲਿਆ। ਜਦ ਤਕ ਪਿੰਡ ਵਾਲੇ ਮੌਕੇ 'ਤੇ ਪਹੁੰਚੇ ਉਦੋਂ ਤਕ ਕੁੱਤਿਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ ਸੀ। ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਰਾਕੇਸ਼ ਰਾਠੌਰ ਦੇ ਨੁਮਾਇੰਦੇ ਅਤੇ ਥਾਣਾ ਮੁਖੀ ਪਿੰਡ ਪਹੁੰਚ ਗਏ।