ਮੋਦੀ ਨੇ ਕਿਹਾ ਕਿ ਮੈਂ 1987 ਵਿਚ ਚਲਾਇਆ ਸੀ ਈਮੇਲ 'ਤੇ ਡਿਜੀਟਲ ਕੈਮਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈਆਂ ਨੇ ਕੀਤੇ ਮੋਦੀ ਦੇ ਇਸ ਬਿਆਨ ਤੇ ਟਵੀਟ

PM Modi Using Email, Digital Camera in 1988

ਨਵੀਂ ਦਿੱਲੀ- ਬੱਦਲਾਂ ਅਤੇ ਰਡਾਰ ਵਿਚ ਕਨੈਕਸ਼ਨ ਵਾਲੇ ਬਿਆਨ ਤੋਂ ਬਾਅਦ ਹੁਣ ਪੀਐਮ ਮੋਦੀ ਦਾ ਇੱਕ ਹੋਰ ਬਿਆਨ ਚਰਚਾ ਵਿਚ ਹੈ। ਮੋਦੀ ਦੀ ਇੰਟਰਵਿਊ ਦਾ ਇੱਕ ਹਿੱਸਾ ਫਿਰ ਵਾਇਰਲ ਹੋ ਰਿਹਾ ਹੈ ਜਿਸ ਵਿਚ ਪੀਐਮ ਮੋਦੀ ਕਹਿ ਰਹੇ ਹਨ ਕਿ ਉਨ੍ਹਾਂ ਨੇ 1987-88 ਵਿਚ ਡਿਜੀਟਲ ਕੈਮਰੇ ਅਤੇ ਈ-ਮੇਲ ਦਾ ਇਸਤੇਮਾਲ ਕੀਤਾ ਸੀ। ਪੀਐਮ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇਹ ਬਿਆਨ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਰਡਾਰ ਤੋਂ ਬਚਣ ਲਈ ਬੱਦਲਾਂ ਦੀ ਗੱਲ ਕਹੀ ਸੀ।

ਪੀਐਮ ਮੋਦੀ ਦੇ 1987-1988 ਵਿਚ ਡਿਜੀਟਲ ਕੈਮਰੇ ਨਾਲ ਫੋਟੋ ਲੈਣ ਅਤੇ ਈ-ਮੇਲ ਕਰਨ ਵਾਲੇ ਇਸ ਬਿਆਨ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿੱਟਰ ਤੇ ਲੋਕ ਮੋਦੀ ਨੂੰ ਝੂਠਾ ਕਹਿ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਜੇ ਭਾਰਤ ਵਿਚ ਇੰਟਰਨੈੱਟ ਹੀ 1995 ਵਿਚ ਆਇਆ ਤਾਂ ਉਹਨਾਂ ਨੇ 1987 ਵਿਚ ਡਿਜੀਟਲ ਕੈਮਰੇ ਦਾ ਅਤੇ ਈਮੇਲ ਦੀ ਵਰਤੋਂ ਕਿਵੇਂ ਕੀਤੀ? ਪੀਐਮ ਮੋਦੀ ਦੇ ਬੱਦਲਾਂ ਵਾਲੇ ਬਿਆਨ ਤੇ ਬਾਲੀਵੁੱਡ ਤੋਂ ਲੋਕਾਂ ਦੀ ਪ੍ਰਤੀਕਿਰਿਆ ਆਈ ਜਿਸ ਤੋਂ ਬਾਅਦ ਹੁਣ ਡਿਜੀਟਲ ਕੈਮਰੇ ਵਾਲੇ ਬਿਆਨ ਤੇ ਵੀ ਕਾਫ਼ੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ।

ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਨਰਿੰਦਰ ਮੋਦੀ ਦੇ ਇਸ ਇੰਟਰਵਿਊ ਤੇ ਟਵੀਟ ਕੀਤਾ ਟਵੀਟ ਵਿਚ ਲਿਖਿਆ ਹੋਇਆ ਸੀ, 'ਜਿਥੋਂ ਤੱਕ ਜਾਣਕਾਰੀ ਹੈ ਅਜਿਹਾ 1990 ਦੇ ਦਹਾਕੇ ਵਿਚ ਹੋਇਆ ਸੀ ਪਰ ਸਾਡੇ ਚੌਕੀਦਾਰ ਕੋਲ ਡਿਜੀਟਲ ਕੈਮਰੇ ਅਤੇ ਈਮੇਲ ਦੀ ਜਾਣਕਾਰੀ 1980 ਵਿਚ ਹੀ ਆ ਚੁੱਕੀ ਸੀ। ਜਦੋਂ ਉਹ ਬੱਦਲਾਂ ਨਾਲ ਘਿਰੇ ਜੰਗਲ ਵਿਚ ਮਹਾਭਾਰਤ ਪੜ੍ਹ ਰਹੇ ਸੀ। ਉੱਲੂ ਬਣਾਉਣ ਦੀ ਵੀ ਹੱਦ ਹੁੰਦੀ ਹੈ.....ਭਾਈ'

ਅਰਥਸ਼ਾਸਤਰੀ ਰੂਪਾ ਸੁਬਰਾਮਨੀਅਮ ਨੇ ਵੀ ਪੀਐਮ ਮੋਦੀ ਦੇ ਇਸ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ  ਲਿਖਿਆ ਕਿ 1988 ਵਿਚ ਵਿਕਸਿਤ ਪੱਛਮੀ ਦੇਸ਼ਾਂ ਵਿਚ ਵੀ ਕੁੱਝ ਹੀ ਅਕੈਡਮਿਕ ਅਤੇ ਵਿਗਿਆਨੀਆਂ ਦੇ ਕੋਲ ਈਮੇਲ ਸੀ ਪਰ ਮੋਦੀ ਨੇ 1988 ਵਿਚ ਹੀ ਹਿੰਦੁਸਤਾਨ ਵਿਚ ਈਮੇਲ ਦੀ ਵਰਤੋਂ ਕਰ ਲਈ, ਜਦੋਂ ਕਿ 1995 ਵਿਚ ਦੇਸ਼ ਦੇ ਸਾਹਮਣੇ ਈਮੇਲ ਨੂੰ ਇੰਟਰਡਿਊਸ ਕੀਤਾ ਗਿਆ ਸੀ। ਰਾਜਨੀਤਕ ਮਾਹਿਰ ਸਲਮਾਨ ਸੋਜ਼ ਨੇ ਵੀ ਮੋਦੀ ਦੇ ਇਸ ਬਿਆਨ ਤੇ ਟਵੀਟ ਕੀਤਾ ਅਤੇ ਲਿਖਿਆ ਕਿ

 



 

 

'ਮੈਂ 1993 ਵਿਚ ਅਮਰੀਕਾ ਗਿਆ ਸੀ ਉਸ ਸਮੇਂ ਏਓਐਲ ਬਹੁਤ ਵੱਡੀ ਕੰਪਨੀ ਸੀ। ਇਸ ਨੇ 90 ਦੇ ਦਹਾਕੇ ਵਿਚ ਇੰਟਰਨੈੱਟ ਉਪਲੱਬਧ ਕਰਵਾਉਣਾ ਸ਼ੁਰੂ ਕੀਤਾ। ਅਸੀਂ ਈਮੇਲ ਦੀ ਵਰਤੋਂ ਕਰਨ ਲਈ ਯੂਨੀਵਰਸਿਟੀ ਜਾਂਦੇ ਸੀ ਪਰ 1998? ਇਹ ਭਾਰਤ ਲਈ ਬਹੁਤ ਸ਼ਰਮਨਾਕ ਹੈ' ਏਆਈਐਮਐਮ ਨੇਤਾ ਅਸਾਦੁਦੀਨ ਓਵੈਸੀ ਨੇ ਵੀ ਮੋਦੀ ਦੇ ਡਿਜੀਟਲ ਕੈਮਰੇ ਵਾਲੇ ਬਿਆਲ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ

'ਮੋਦੀ ਦੇ ਕੋਲ ਬਟੂਆ ਨਹੀਂ ਸੀ ਪਰ 1988 ਵਿਚ ਡਿਜ਼ੀਟਲ ਕੈਮਰਾ ਅਤੇ ਈਮੇਲ ਸੀ? ਜੇ ਇਹ ਸਭ ਕੁੱਝ ਸ਼ਰਮਨਾਕ ਨਹੀਂ ਹੈ ਤਾਂ ਇਹ ਸਭ ਹੱਸਣ ਦੇ ਲਾਇਕ ਹੈ। ਮੋਦੀ ਜਿਹੜਾ ਕੁੱਝ ਵੀ ਦਿਮਾਗ ਵਿਚ ਆਉਂਦਾ ਹੈ ਬੋਲ ਦਿੰਦੇ ਹਨ। ਕੌਮੀ ਸੁਰੱਖਿਆ ਦੇ ਮਾਮਲੇ ਵਿਚ ਉਹਨਾਂ ਤੇ  ਭਰੋਸਾ ਨਹੀਂ ਕੀਤਾ ਜਾ ਸਕਦਾ'

 



 

 

 ਪ੍ਰੋਫੈਸਰ ਅਤੇ ਵਿਦਵਾਨ ਅਸ਼ੋਕ ਸਵਾਨ ਨੇ ਵੀ ਮੋਦੀ ਦੇ ਇਸ ਬਿਆਨ ਦੇ ਵਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਮੋਦੀ ਕਿਸੇ ਗੰਭੀਰ ਬੀਮਾਰੀ ਨਾਲ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਇਲਾਜ ਦੀ ਜ਼ਰੂਰਤ ਹੈ।

ਕਾਂਗਰਸ ਨੇ ਵੀ ਆਪਣੇ ਟਵਿੱਟਰ ਹੈੱਡਲ ਤੋਂ ਮੋਦੀ ਦੀ ਇੰਟਰਵਿਊ ਦੇ ਇਹ ਕਲਿੱਪ ਸ਼ੇਅਰ ਕੀਤੇ ਹਨ। ਜਿਸ ਵਿਚ ਉਹਨਾਂ ਨੇ ਲਿਖਿਆ ਕਿ 'ਦੁਬਾਰਾ ਨਾ ਪੁੱਛਿਓ ਕਿ ਕਾਂਗਰਸ ਨੇ 60 ਸਾਲਾਂ ਵਿਚ ਕੀ ਕੀਤਾ'