ਤਾਲਾਬੰਦੀ ਕਾਰਨ ਦੇਸ਼ ਦੇ ਅੱਧੇ ਬੱਚੇ ਟੀਕਿਆਂ ਤੋਂ ਵਾਂਝੇ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਕਰ ਕੇ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 50 ਫ਼ੀ ਸਦੀ ਬੱਚਿਆਂ ਦੇ ਮਾਤਾ ਪਿਤਾ ਉਨ੍ਹਾਂ ਨੂੰ

File Photo

ਨਵੀਂ ਦਿੱਲੀ, 12 ਮਈ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚ ਲਾਗੂ ਤਾਲਾਬੰਦੀ ਕਰ ਕੇ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 50 ਫ਼ੀ ਸਦੀ ਬੱਚਿਆਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਟੀਕੇ ਨਹੀਂ ਲਗਵਾ ਸਕੇ। ਐਨਜੀਓ ਕਰਾਈ ਨੇ ਤਾਜ਼ਾ ਅਧਿਐਨ ਵਿਚ ਇਹ ਦਾਅਵਾ ਕੀਤਾ ਹੈ। ਚਾਈਲਡ ਰਾਈਟਸ ਐਂਡ ਯੂ (ਕਰਾਈ) ਨੇ 22 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਆਨਲਾਈਨ ਅਧਿਐਨ ਕੀਤਾ ਅਤੇ ਬੱਚਿਆਂ 'ਤੇ ਬੀਮਾਰੀ ਦੇ ਵੱਖ ਵੱਖ ਅਸਰ ਬਾਰੇ ਗੱਲਬਾਤ ਕੀਤੀ। ਤਾਲਾਬੰਦੀ ਦੇ ਪਹਿਲੇ ਅਤੇ ਦੂਜੇ ਗੇੜ ਵਿਚ ਸਰਵੇਖਣ ਕਰਾਇਆ ਗਿਆ।

ਦੇਸ਼ ਭਰ ਵਿਚ ਲਗਭਗ 1100 ਮਾਤਾ ਪਿਤਾ ਨੇ ਸਰਵੇਖਣ ਵਿਚ ਹਿੱਸਾ ਲਿਆ ਅਤੇ ਸਵਾਲਾਂ ਦੇ ਜਵਾਬ ਦਿਤੇ। ਅਧਿਐਨ ਮੁਤਾਬਕ ਦੇਸ਼ ਦੇ ਸਾਰੇ ਖੇਤਰਾਂ ਵਿਚ ਟੀਕਾਕਰਨ ਮੁਹਿੰਮ ਨੂੰ ਤਗੜਾ ਝਟਕਾ ਲੱਗਾ ਹੈ ਅਤੇ ਉੱਤਰੀ ਰਾਜਾਂ ਵਿਚ ਜਿਹੜੇ ਲੋਕਾਂ ਨੇ ਸਰਵੇ ਵਿਚ ਹਿੱਸਾ ਲਿਆ, ਉਨ੍ਹਾਂ ਵਿਚ 63 ਫ਼ੀ ਸਦੀ ਨੇ ਟੀਕਾ  ਨਾ ਲਗਵਾ ਸਕਣ ਦੀ ਗੱਲ ਆਖੀ। ਸਰਵੇਖਣ ਦੇ ਨਤੀਜੇ ਮੁਤਾਬਕ ਸਿਰਫ਼ ਅੱਧੇ ਮਾਪੇ ਯਾਨੀ 51 ਫ਼ੀ ਸਦੀ ਅਪਣੇ ਪੰਜ ਸਾਲ ਦੇ ਛੋਟੇ ਬੱਚਿਆਂ ਨੂੰ ਜ਼ਰੂਰੀ ਟੀਕੇ ਨਹੀਂ ਲਗਵਾ ਸਕੇ।  (ਏਜੰਸੀ)