PM ਮੋਦੀ ਦੇ ਕੰਮ ਦੀ ਤਰੀਫ ਕਰਦਾ THE DAILY GUARDIAN ਦਾ ਆਰਟੀਕਲ, ਕੀ BJP ਮੈਂਬਰ ਨੇ ਲਿਖਿਆ ਹੈ?
ARTICLE ‘ਚ ਕੋਰੋਨਾ ਦੀ ਹਾਲਤ ਲਈ ਮੋਦੀ ਨੂੰ ਦੱਸਿਆ ਬੇਕਸੂਰ
ਚੰਡੀਗੜ੍ਹ: PM MODI HAS BEEN WORKING HARD; DON’T GET TRAPPED IN THE OPPOSITION’S BARBS, ਇਹ ਕੁਝ ਲਾਈਨਾਂ ਸ਼ਾਇਦ ਤੁਸੀਂ ਸੋਸ਼ਲ ਮੀਡੀਆ ‘ਤੇ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਜੇਕਰ ਨਹੀਂ ਤਾਂ ਆਓ ਤੁਹਾਨੂੰ ਅਸੀਂ ਇਸ ਬਾਰੇ ਦੱਸਦੇ ਹਾਂ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ ਵਿਚ ਲਿਖਿਆ ਗਿਆ ਆਰਟੀਕਲ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦਾ ਹੈ ਜਿਸ ਨੂੰ ਭਾਜਪਾ ਦੇ ਹੀ ਕਈਆਂ ਆਗੂਆਂ ਵੱਲੋਂ ਸ਼ੇਅਰ ਕੀਤਾ ਗਿਆ ਸੀ।
ਇਸ ਆਰਟੀਕਲ ਨੂੰ THE DAILY GUARDIAN ਨਾਂ ਦੀ ਇਕ ਵੈੱਬਸਾਈਟ ਵੱਲੋਂ ਪਬਲਿਸ਼ ਕੀਤਾ ਗਿਆ ਹੈ । ਹਾਲਾਂਕਿ ਇਸ ‘ਤੇ ਲੋਕਾਂ ਵੱਲੋਂ ਕਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਆਰਟੀਕਲ ਭਾਜਪਾ ਦੇ ਹੀ ਕਿਸੇ IT CELL ਦੇ ਮੈਂਬਰ ਵੱਲੋਂ ਲਿਖਿਆ ਗਿਆ ਹੋਵੇਗਾ। ਬੀਤੇ ਹਫਤੇ ਭਾਰਤ ਵਿਚ ਕੋਰੋਨਾ ਕਾਰਨ ਵਿਗੜੇ ਹਾਲਾਤਾਂ ਨੂੰ ਦੇਖਦਿਆਂ ਕਈ ਅੰਤਰਰਾਸ਼ਟਰੀ ਅਖਬਾਰਾਂ ਅਤੇ ਰਿਪੋਰਟਾਂ ਵਿਚ ਮੋਦੀ ਦੀ ਸਖਤ ਆਲੋਚਨਾ ਕੀਤੀ ਗਈ ਸੀ।
ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਵਾਲੀ ਸਰਕਾਰ ਨੇ ਮਾਰਚ ਦੀ ਸ਼ੁਰੂਆਤ ਵਿਚ ਐਲਾਨ ਕੀਤਾ ਸੀ ਕਿ ਕੋਰੋਨਾ ਹੁਣ ਬਸ ਖਤਮ ਹੀ ਹੋਣ ਵਾਲਾ ਹੈ ਪਰ ਅਪ੍ਰੈਲ ਮਹੀਨੇ ਆਉਂਦੇ ਹੀ ਕੋਰੋਨਾ ਦੀ ਨਵੀਂ ਲਹਿਰ ਨੇ ਲਾਸ਼ਾਂ ਦੇ ਢੇਰ ਲਾ ਦਿੱਤੇ ਭਾਰਤ ਵਿਚ ਫੈਲੀ ਕੋਰੋਨਾ ਦੇ ਦੂਜੀ ਲਹਿਰ ਭਾਵ ਡਬਲ ਮਿਊਟੈਂਟ ਨੇ ਹਸਪਤਾਲਾਂ ਵਿਚ ਆਕਸੀਜਨ ਅਤੇ ਬੈੱਡਾਂ ਦੀ ਘਾਟ ਨੂੰ ਜਨਤਕ ਕਰ ਦਿੱਤਾ।
THE DAILY GUARDIAN ਕੀ ਲਿਖਿਆ ਹੈ ਆਰਟੀਕਲ ਵਿਚ....
ਪੂਰੇ ਆਰਟੀਕਲ ਵਿਚ ਲਿਖਿਆ ਹੈ ਕਿ ਕਿਵੇਂ, ਜਦ ਲੋਕ ਕੋਰੋਨਾ ਕਾਲ ਵਿਚ ਵਿਗੜ ਰਹੇ ਹਾਲਾਤਾਂ ਲਈ ਪ੍ਰਧਾਨ ਮੰਤਰੀ ਨੂੰ ਜਿੰਮੇਵਾਰ ਠਹਿਰਾ ਰਹੇ ਸਨ ਤਾਂ ਉਸ ਵੇਲੇ PM ਮੋਦੀ ਬਿਨਾਂ ਕਿਸੇ ਨੂੰ ਜਵਾਬ ਦਿੱਤਿਆਂ ਮੁਲਕ ਦੀ ਭਲਾਈ ਵਿਚ ਲੱਗੇ ਹੋਏ ਹਨ। ਆਰਟਕੀਲ ਵਿਚ ਸਰਕਾਰ ਪ੍ਰਤੀ ਸਾਰੀਆਂ ਆਲੋਚਨਾਵਾਂ ਦੀ ਲੀਪਾਪੋਤੀ ਕਰਦੇ ਹੋਏ ਦੱਸਿਆ ਗਿਆ ਕਿ ਕਿਵੇਂ ਕੁਝ ਮੁੱਖ ਮੰਤਰੀ ਬੱਚਿਆਂ ਵਾਂਗ ਰੋ ਰਹੇ ਹਨ ਉਹ ਆਪਣੀ ਜਿੰਮੇਵਾਰੀ ਤੋਂ ਪਿੱਛਾ ਛੁਡਾਉਂਦੇ ਨਜ਼ਰ ਆ ਰਹੇ ਹਨ। ਕਿਵੇਂ ਕਾਂਗਰਸ ਸਰਕਾਰ ਇਕ ਮਜ਼ਬੂਤ ਸਿਹਤ ਸਿਸਟਮ ਬਣਾਉਣ ਵਿਚ ਨਾਕਾਮਯਾਬ ਰਹੀ ਅਤੇ ਹੁਣ ਕਿਵੇਂ PM ਨਰਿੰਦਰ ਮੋਦੀ ਦੀ ਆਲੋਚਨਾ ਕਰਨ ਵਾਲੀ ਉਨ੍ਹਾਂ ਦੇ ਅਕਸ ਨੂੰ ਗੰਦਾ ਕਰਨ ਵਿਚ ਲੱਗੀ ਹੋਈ ਹੈ।
ਇਹ ਆਰਟੀਕਲ THE DAILY GUARDIAN ਨਾਂ ਦੀ ਵੈੱਬਸਾਈਟ ਵੱਲੋਂ ਪਬਲਿਸ਼ ਕੀਤਾ ਗਿਆ ਹਾਲਾਂਕਿ ਇਸ ਦਾ ਨਾਂ UK ਦੀ ਇਕ ਅੰਗ੍ਰੇਜੀ ਵੈੱਬਸਾਈਟ THE GUARDIAN ਨਾਲ ਜਰੂਰ ਮੇਲ ਖਾਂਦਾ ਹੈ ਪਰ ਦੂਰ-ਦੂਰ ਤੱਕ ਇਸ ਦਾ ਕੋਈ ਨਾਤਾ ਨਹੀਂ ਹੈ
ਆਖਿਰ ਕਿਸ ਨੇ ਲਿਖਿਆ ਇਹ ਆਰਟੀਕਲ
ਇਹ ਆਰਟੀਕਲ ਭਾਜਪਾ ਦੇ ਮੀਡੀਆ ਰਿਲੇਸ਼ੰਸ ਵਿਭਾਗ ਦੇ ਸੁਦੇਸ਼ ਵਰਮਾ ਵੱਲੋਂ ਲਿਖਿਆ ਗਿਆ ਹੈ ਉਹ ਭਾਜਪਾ ਦੇ ਬਲਾਰੇ ਵਜੋਂ ਟੀ. ਵੀ. ਚੈਨਲਾਂ ‘ਤੇ ਆਉਂਦੇ ਰਹਿੰਦੇ ਹਨ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਹ ਵੈੱਬਸਾਈਟ ਉੱਤਰ ਪ੍ਰਦੇਸ਼ ਦੇ ਕਿਸੇ ਖੇਤਰ ਤੋਂ ਚਲਾਈ ਜਾ ਰਹੀ ਹੈ। ਆਰਟੀਕਲ ਵਿਚ ਸੁਦੇਸ਼ ਵਰਮਾ ਨੇ ਲਿੱਖਦੇ ਨੇ ਕਿ ਭਿਆਨਕ ਸਥਿਤੀ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਛ਼ੱਡ ਸਾਰਿਆਂ ਨੂੰ ਜਿੰਮੇਵਾਰ ਠਹਿਰਾਇਆ ਹੈ।
ਦੁਨੀਆ ਵਿਚ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਖਤਰਨਾਕ ਹੋਵੇਗੀ। ਕੀ ਇਸ ਦੇ ਲਈ ਅਸੀਂ ਮੋਦੀ ਨੂੰ ਜਿੰਮੇਵਾਰ ਠਹਿਰਾ ਸਕਦੇ ਹਾਂ ? ਭਾਜਪਾ ਸਰਕਾਰ ਦੀਆਂ ਤਰੀਫਾਂ ਦੇ ਪੁੱਲ ਬੰਨ੍ਹਦੇ ਹੋਏ ਉਨ੍ਹਾਂ ਵੱਲੋਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ। ਦੱਸ ਦਈਏ ਕਿ ਇਹ ਆਰਟੀਕਲ ਉਨ੍ਹਾਂ ਰਿਪੋਰਟਾਂ ਨੂੰ ਗਲਤ ਦਿਖਾਉਣ ਲਈ ਪਬਲਿਸ਼ ਕੀਤਾ ਗਿਆ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖਤ ਆਲੋਚਨਾ ਕੀਤੀ ਗਈ ਸੀ।
ਅੰਤਰਰਾਸ਼ਟਰੀ ਅਖਬਾਰਾਂ ਨੇ ਕੀਤੀ ਸੀ ਮੋਦੀ ਦੀ ਆਲੋਚਨਾ....
ਮੋਦੀ ਬਾਰੇ THE WASHINGTON POST ਨੇ ਲਿਖਿਆ ਕਿ ਹਜਾਰਾਂ ਲੋਕ ਮੈਚ ਦੇਖਣ ਗਏ, ਕੁੰਭ ਵਿਚ ਲੱਖਾਂ ਦੀ ਭੀੜ, ਚੋਣ ਰੈਲੀਆਂ ਹੋਈਆਂ ਅਤੇ ਕੋਰੋਨਾ ਜਾਨਲੇਵਾ ਬਣ ਗਿਆ
ਇਕ ਆਸਟ੍ਰੇਲੀਆਈ ਅਖਬਾਰ THE AUSTRALIAN ਨੇ ਲਿਖਿਆ ਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਲਾਕਡਾਊਨ ਤੋਂ ਬਾਹਰ ਕੱਢ ਕੇ ਤਬਾਹੀ ਵੱਲ ਕਰ ਦਿੱਤਾ।
THE GUARDIAN ਨੇ ਲਿਖਿਆ ਕਿ ਡੋਨਾਲਡ ਟਰੰਪ ਵਾਂਗ ਮੋਦੀ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਚੋਣ ਰੈਲੀਆਂ ਕਰਦੇ ਰਹੇ
TIME ਨਾਂ ਦੇ ਮੈਗਜੀਨ ਨੇ ਮੋਦੀ ਬਾਰੇ ਲਿਖਿਆ ਕਿ ਅਮੀਰਾਂ ਨੂੰ ਆਪਣੀ ਪਹੁੰਚ ਨਾਲ ਹਸਪਤਾਲ ਮਿਲੇ, ਪ੍ਰਧਾਨ ਮੰਤਰੀ ਦੀ ਨਾਕਾਮੀ ਨਾਲ ਕੋਰੋਨਾ ਘਾਤਕ ਹੋਇਆ
ਇਸ ਤੋਂ ਇਲਾਵਾ THE LANCET ਨਾਂ ਦੇ ਇਕ ਮੈਡੀਕਲ ਜਨਰਲ ਵੱਲੋਂ ਨੇ ਵੀ ਇਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਉਨ੍ਹਾਂ ਮੋਦੀ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ ਸਨ। ਜਨਰਲ ਨੇ ਆਲੋਚਨਾ ਕਰਦੇ ਹੋਏ ਲਿਖਿਆ ਕਿ, ''PM ਮੋਦੀ ਦਾ ਧਿਆਨ ਟਵਿੱਟਰ 'ਤੇ ਆਪਣੀ ਆਲੋਚਨਾ ਨੂੰ ਦਬਾਉਣ 'ਤੇ ਵਧ ਅਤੇ ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ 'ਤੇ ਘੱਟ ਹੈ, ਅਜਿਹੇ ਵੇਲੇ ਵਿਚ ਮੋਦੀ ਨੂੰ ਆਪਣੀਆਂ ਆਲੋਚਨਾਵਾਂ ਅਤੇ ਖੁੱਲ੍ਹੀ ਚਰਚਾ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਨਾ ਮੁਆਫੀ ਦੀ ਕਾਬਲ ਨਹੀਂ ਹੈ।
LANCET GENERAL ਦੇ ਹਵਾਲੇ ਤੋਂ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲਿਊਏਸ਼ਨ ਨੇ ਇਕ ਅਨੁਮਾਨ ਲਾਇਆ ਹੈ। ਇਸ ਵਿਚ ਉਨ੍ਹਾਂ ਦੱਸਿਆ ਏ ਕਿ ਭਾਰਤ ਵਿਚ ਇਸ ਸਾਲ ਭਾਵ 1 ਅਗਸਤ ਤੱਕ ਕੋਰੋਨਾ ਮਹਾਮਾਰੀ ਨਾਲ 10 ਲੱਖ ਲੋਕਾਂ ਦੀਆਂ ਮੌਤਾਂ ਹੋ ਜਾਣਗੀਆਂ ਤੇ ਜੇਕਰ ਅਜਿਹਾ ਕੁਝ ਹੁੰਦਾ ਤਾਂ ਮੋਦੀ ਸਰਕਾਰ ਇਸ ਰਾਸ਼ਟਰੀ ਤਬਾਹੀ ਲਈ ਜ਼ਿੰਮੇਵਾਰ ਹੋਵੇਗੀ ਕਿਉਂਕਿ ਮੋਦੀ ਸਰਕਾਰ ਨੇ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਨੁਕਸਾਨ ਸਬੰਧੀ ਚਿਤਾਵਨੀ ਦੇ ਬਾਵਜੂਦ ਧਾਰਮਿਕ ਆਯੋਜਨਾਂ ਨੂੰ ਇਜਾਜ਼ਤ ਦਿੱਤੀਆਂ ਅਤੇ ਨਾਲ ਹੀ ਪ੍ਰਧਾਨ ਮੰਤਰੀ ਖੁਦ ਕਈ ਚੋਣ ਰੈਲੀਆਂ ਵਿਚ ਸ਼ਾਮਲ ਹੋਏ।
ਭਾਜਪਾ ਮੈਂਬਰਾਂ ਵੱਲੋਂ ਸ਼ੇਅਰ ਕੀਤੇ ਗਏ ਇਸ ਆਰਟੀਕਲ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਜਿਥੇ ਕਈ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਕਈ ਲੋਕ ਇਨ੍ਹਾਂ ਨੂੰ ਟ੍ਰੇਲ ਦੇ ਨਾਲ ਨਸੀਹਤਾਂ ਵੀ ਦੇ ਰਹੇ ਹਨ।