ਰੀਨਤ ਸੰਧੂ ਦੀ ਵਿਦੇਸ਼ ਮੰਤਰਾਲੇ 'ਚ ਸਕੱਤਰ (ਪੱਛਮੀ) ਵਜੋਂ ਨਿਯੁਕਤੀ
ਸੀਨੀਅਰ ਡਿਪਲੋਮੈਟ ਰੀਨਤ ਸੰਧੂ ਦੀ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮੀ) ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
Reenat Sandhu appointed Secretary (West) in MEA
ਨਵੀਂ ਦਿੱਲੀ: ਸੀਨੀਅਰ ਡਿਪਲੋਮੈਟ ਰੀਨਤ ਸੰਧੂ ਦੀ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮੀ) ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪਰਸੋਨਲ ਮੰਤਰਾਲੇ ਨੇ ਬੀਤੇ ਦਿਨ ਇਸ ਸਬੰਧੀ ਆਦੇਸ਼ ਜਾਰੀ ਕੀਤਾ ਹੈ।
ਆਈਐੱਫਐੱਸ ਦੇ 1989 ਬੈਚ ਦੀ ਅਧਿਕਾਰੀ ਹੈ ਰੀਨਤ ਸੰਧੂ
ਦੱਸ ਦਈਏ ਕਿ ਰੀਨਤ ਸੰਧੂ ਭਾਰਤੀ ਵਿਦੇਸ਼ ਸੇਵਾਵਾਂ (ਆਈਐੱਫਐੱਸ) ਦੇ 1989 ਬੈਚ ਦੀ ਅਧਿਕਾਰੀ ਹੈ ਅਤੇ ਹੁਣ ਉਹ ਮੰਤਰਾਲੇ ਵਿਚ ਵਿਸ਼ੇਸ਼ ਕਾਰਜ ਅਧਿਕਾਰੀ ਵਜੋਂ (ਆਈਪੀ, ਸਾਊਥ ਅਤੇ ਓਸ਼ਿਆਨੀਆ) ਤਾਇਨਾਤ ਹੈ।
ਵਿਕਾਸ ਸਵਰੂਪ ਦਾ ਅਹੁਦਾ ਸੰਭਾਲੇਗੀ ਰੀਨਤ ਸੰਧੂ
ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮੀ) ਵਜੋਂ ਰੀਨਤ ਸੰਧੂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੀਨਤ ਸੰਧੂ ਵਿਕਾਸ ਸਵਰੂਪ ਤੋਂ ਬਾਅਦ ਅਹੁਦੇ ਦਾ ਕੰਮਕਾਜ ਸੰਭਾਲੇਗੀ। ਵਿਕਾਸ ਸਵਰੂਪ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ।