ਘੱਟ ਉਮਰ 'ਚ ਕੈਬਨਿਟ ਮੰਤਰੀ ਬਣਿਆ ਹਾਂ ਪਰ ਕੇਂਦਰ 'ਚ ਵੱਡੇ-ਵੱਡੇ ਕੰਮ ਕਰ ਕੇ ਹੀ ਆਵਾਂਗਾ - ਅਨੁਰਾਗ ਠਾਕੁਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- 60 ਨਾਲੋਂ ਬਿਹਤਰ 8 ਹੈ ਕਿਉਂਕਿ ਜੋ ਵਿਰੋਧੀ ਪਾਰਟੀਆਂ 60 ਸਾਲ ਵਿਚ ਨਹੀਂ ਕਰ ਸਕੀਆਂ ਉਹ ਮੋਦੀ ਸਰਕਾਰ ਨੇ 8 ਸਾਲ ਵਿਚ ਕਰ ਦੇ ਦਿਖਾਇਆ ਹੈ 

Anurag Thakur

ਚੰਬਾ ਦੇ ਹਰ ਵਿਧਾਨਸਭਾ ਹਲਕੇ 'ਚ ਬਣੇਗਾ ਇੱਕ ਇਨਡੋਰ ਸਟੇਡੀਅਮ ਅਤੇ 10 ਜਿੰਮ
ਚੰਬਾ :
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਦੇਸ਼ ਦੇ ਅਧਿਕਾਰਤ ਸਨਮਾਨ ਵਜੋਂ ਫਰਾਂਸ ਵਿੱਚ ਹੋਣ ਵਾਲੇ ਕਾਨਸ ਫਿਲਮ ਫੈਸਟੀਵਲ ਵਿੱਚ ਹਿੱਸਾ ਲਵੇਗਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫਿਲਮ ਫੈਸਟੀਵਲ ਵਿੱਚ ਭਾਰਤ ਨੂੰ ਕੰਟਰੀ ਆਫ ਆਨਰ ਦਿੱਤਾ ਗਿਆ ਹੈ। ਇਹ ਦੇਸ਼ ਦੇ ਹਿੱਤ ਵਿੱਚ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਕੁਝ ਕਿਹਾ ਜਾਂਦਾ ਹੈ ਕਿ ਉਹ ਘੱਟ ਉਮਰ ਵਿਚ ਕੈਬਨਿਟ ਮੰਤਰੀ ਬਣ ਗਏ ਹਨ ਪਰ ਉਨ੍ਹਾਂ ਦੀ ਛੋਟੀ ਉਮਰ 'ਤੇ ਨਾ ਜਾਓ, ਉਹ ਕੇਂਦਰ ਵਿਚ ਵੱਡੇ-ਵੱਡੇ ਕੰਮ ਕਰਨ ਤੋਂ ਬਾਅਦ ਹੀ ਆਉਣਗੇ।

ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਇਨਡੋਰ ਸਟੇਡੀਅਮ ਅਤੇ 50 ਜਿੰਮ ਦਾ ਨਿਰਮਾਣ ਹੋਵੇਗਾ ਤਾਂ ਜੋ ਮਿਹਨਤੀ ਨੌਜਵਾਨਾਂ ਨੂੰ ਘਰਾਂ ਵਿਚ ਹੀ ਖੇਡ ਸੁਵਿਧਾਵਾਂ ਮਿਲ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੁੱਕਰਵਾਰ ਨੂੰ ਕੇਂਦਰੀ ਯੁਵਾ ਸੇਵਾ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਚੰਬਾ ਕੇ ਇਤਿਹਾਸਕ ਚੌਗਾਨ ਮੈਦਾਨ ਵਿੱਚ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਅਤੇ ਯੁਵਾ ਪ੍ਰੋਤਸਾਹਨ ਦੇ ਅਧੀਨ ਹੋਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਸਮੇਂ ਕੀਤਾ। ਜਨ ਸਭਾ ਨੂੰ ਸੰਬੋਧਿਤ ਕਰਦੇ ਹਨ ਅਨੁਰਾਗ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਜਨਸੰਖਿਆ ਦੇ ਲਿਹਾਜ਼ ਨਾਲ ਭਾਵੇਂ ਛੋਟਾ ਸੂਬਾ ਹੋਵੇ ਪਰ ਇਸ ਨੇ ਪ੍ਰਾਪਤੀਆਂ ਦੇ ਮਾਮਲੇ ਵਿਚ ਵੱਡੇ ਰਾਜਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਚੰਬਾ ਰੁਮਾਲ, ਚੰਬਾ ਥਾਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦੇਣ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਯੋਗਦਾਨ ਦੇਖਿਆ ਜਾਵੇ ਤਾਂ ਸਾਡੇ ਜਵਾਨਾਂ ਨੇ ਪੰਜ ਵੀਰ ਚੱਕਰ, ਤਿੰਨ ਸ਼ੌਰਿਆ ਚੱਕਰ, 13 ਸੈਨਾ ਮੈਡਲ, 6 ਵਸ਼ਿਸ਼ਟ ਸੈਨਾ ਮੈਡਲ ਅਤੇ ਇੱਕ ਯੁੱਧ ਸੈਨਾ ਮੈਡਲ ਜਿੱਤਣ ਜਾ ਮਾਣ ਜੇਕਰ ਕਿਸੇ ਨੂੰ ਮਿਲਿਆ ਹੈ ਤਾਂ ਉਹ ਚੰਬਾ ਦੇ ਜਵਾਨਾਂ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਬਲੀਦਾਨ ਅਤੇ ਯੋਗਦਾਨ ਕੀਤੇ ਵੀ ਘੱਟ ਨਹੀਂ ਸੀ ਪਰ ਆਜ਼ਾਦੀ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਚੰਬਾ ਨਾਲ ਮਤਰੇਆਂ ਵਰਗਾ ਵਿਵਹਾਰ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਸਾਨੂੰ ਪੰਚ ਵਿਚੋਂ ਚਾਰ ਸੀਟਾਂ ਜਿਤਾਈਆਂ ਹਨ ਅਤੇ ਜਿਨ੍ਹਾਂ ਪਿਛਲੇ 70 ਸਾਲ ਵਿਚ ਕੰਮ ਨਹੀਂ ਹੋਇਆ ਹੋਵੇਗਾ ਜਿਨ੍ਹਾਂ ਸਾਡੀ ਸਰਕਾਰ ਨੇ ਜਨ ਜੀਵਨ ਮਿਸ਼ਨ ਤਹਿਤ ਚਾਰ ਸਾਲ ਵਿਚ ਕਰਵਾਇਆ ਹੈ। ਹੁਣ ਵੀ ਕਈ ਸਕੀਮ ਤਹਿਤ ਕੁੱਲ 707 ਕਰੋੜ ਦੇ ਵਿਕਾਸ ਕਾਰਜ ਜ਼ਿਲ੍ਹੇ ਵਿਚ ਚੱਲ ਰਹੇ ਹਨ।

ਅੱਗੇ ਬੋਲਦਿਆਂ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਆਉਣ ਵਾਲੇ ਦੋ ਸਾਲ ਦੌਰਾਨ ਚੰਬਾ ਵਿਚ ਇੱਕ ਵੀ ਪਰਿਵਾਰ ਅਜਿਹਾ ਨਹੀਂ ਹੋਵੇਗਾ ਜੋ ਕੱਚੇ ਮਕਾਨਾਂ ਵਿਚ ਰਹੇਗਾ। ਹਰ ਇੱਕ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦੇਣ ਦਾ ਕੰਮ ਮੋਦੀ ਸਰਕਾਰ ਕਰੇਗੀ। ਇਸ ਤੋਂ ਇਲਾਵਾ 6 ਕਰੋੜ ਰੁਪਏ ਦੀ ਲਾਗਤ ਨਾਲ ਮੌਸਮ ਵਿਭਾਗ ਵਲੋਂ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ ਮੌਸਮ ਬਾਰੇ ਅਗੇਤੀ ਜਾਣਕਾਰੀ ਰਹੇਗੀ ਅਤੇ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ।
ਉਨ੍ਹਾਂ ਵਿਰੋਧੀਆਂ 'ਤੇ ਤੰਜ਼ ਕਰਦੇ ਹੋਏ ਕਿਹਾ ਕਿ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ 60 ਨਾਲੋਂ ਬਿਹਤਰ ਅੱਠ ਹੈ ਕਿਉਂਕਿ ਜੋ ਵਿਰੋਧੀ ਪਾਰਟੀਆਂ 60 ਸਾਲ ਵਿਚ ਨਹੀਂ ਕਰ ਸਕੀਆਂ ਉਹ ਮੋਦੀ ਸਰਕਾਰ ਨੇ 8 ਸਾਲ ਵਿਚ ਕਰ ਦੇ ਦਿਖਾਇਆ ਹੈ।

ਉਨ੍ਹਾਂ ਦੱਸਿਆ ਕਿ ਜੋ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਜਿਨ੍ਹਾਂ ਨੇ ਸਟਾਰਟਅਪਸ ਸ਼ੁਰੂ ਕੀਤੇ ਸਨ ਉਹ ਕੰਪਨੀਆਂ ਹੁਣ ਯੂਨੀਕੋਰਨ ਬਣ ਚੁੱਕੀਆਂ ਹਨ ਯਾਨੀ ਉਨ੍ਹਾਂ ਦੀ ਆਮਦਨ 7 ਹਜ਼ਾਰ ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਆਪਦਾ ਦੇ ਸਮੇਂ ਪੂਰੇ ਵਿਸ਼ਵ ਵਿਚ ਖਾਦ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਪਰ ਸਿਰਫ ਭਾਰਤ ਹੈ ਜਿਥੇ ਮੋਦੀ ਸਰਕਾਰ ਨੇ ਆਪਣੇ ਕਿਸਾਨਾਂ 'ਤੇ ਕੋਈ ਬੋਝ ਨਹੀਂ ਪਾਇਆ ਅਤੇ ਪਿਛਲੇ ਅੱਠ ਸਾਲਾਂ ਦੌਰਾਨ ਖਾਦ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਇਆ ਹੈ ਸਗੋਂ ਖਰੀਦ ਵਿਚ ਵਾਧਾ ਹੋਇਆ ਹੈ। ਕਣਕ ਅਤੇ ਝੋਨੇ ਦਾ ਸਮਰਥਨ ਮੁੱਲ 47 ਫੀਸਦੀ ਵੱਧ ਗਿਆ ਹੈ। ਇਸ ਦੇ ਨਾਲ ਹੀ ਨਰਿੰਦਰ ਮੋਦੀ ਦੀ ਸਰਕਾਰ ਨੇ ਖਰੀਦ ਨੂੰ ਦੁੱਗਣਾ ਕਰਨ ਦਾ ਕੰਮ ਕੀਤਾ ਹੈ।

ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪੀਐਮ ਨਰਿੰਦਰ ਮੋਦੀ) ਨੇ ਅੰਤਰਰਾਸ਼ਟਰੀ ਪੱਧਰ 'ਤੇ ਚੰਬਾ ਦੀ ਮਸ਼ਹੂਰ ਕਲਾਕ੍ਰਿਤੀ ਚੰਬਾ ਰੁਮਾਲ ਅਤੇ ਚੰਬਾ ਥਾਲ ਨੂੰ ਮਸ਼ਹੂਰੀ ਦਿਵਾਈ ਹੈ। ਜ਼ਿਲ੍ਹਾ ਖੁਸ਼ਹਾਲੀ ਕਲਾ ਅਤੇ ਸੱਭਿਆਚਾਰ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਪਛਾਣ ਦੇਣ ਲਈ ਕੇਂਦਰੀ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾਵੇਗਾ। ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਚੰਬਾ ਨੂੰ ਹੈਰੀਟੇਜ ਟਾਊਨ ਦੇ ਰੂਪ ਵਿੱਚ ਵਿਕਸਤ ਕਰਨ ਲਈ ਵੀ ਕਦਮ ਵੀ ਜ਼ਰੂਰੀ ਚੁੱਕਣ ਲਈ ਕਹਿਣਗੇ।