ਦੋ ਵਾਰ ਪ੍ਰਧਾਨ ਮੰਤਰੀ ਬਣਨਾ ਕਾਫੀ ਨਹੀਂ ਹੈ, ਮੈਂ ਕਿਸੇ ਹੋਰ ਧਾਤੂ ਦਾ ਬਣਿਆ ਹਾਂ- PM Modi

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਸੇ ਵੀ ਨੇਤਾ ਦਾ ਨਾਂ ਨਹੀਂ ਲਿਆ। ਹਾਲਾਂਕਿ ਕੁਝ ਦਿਨ ਪਹਿਲਾਂ ਐੱਨਸੀਪੀ ਨੇਤਾ ਸ਼ਰਦ ਪਵਾਰ ਉਹਨਾਂ ਨੂੰ ਮਿਲਣ ਆਏ ਸਨ

PM Modi


ਨਵੀਂ ਦਿੱਲੀ: ਗੁਜਰਾਤ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਜੇ ਸੁਸਤ ਹੋਣ ਵਾਲੇ ਨਹੀਂ ਹਨ। ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਸੇ ਵਿਰੋਧੀ ਧਿਰ ਦੇ ਨੇਤਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਸਮਝਦੇ ਹਨ ਕਿ ਇਕ ਵਿਅਕਤੀ ਲਈ ਦੋ ਵਾਰ ਪ੍ਰਧਾਨ ਮੰਤਰੀ ਬਣਨਾ ਹੀ ਕਾਫੀ ਹੈ ਪਰ ਮੈਂ ਕਿਸੇ ਹੋਰ ਧਾਤੂ ਦਾ ਬਣਿਆ ਹਾਂ।

PM Modi

ਉਹਨਾਂ ਕਿਹਾ ਕਿ ਇਕ ਦਿਨ ਇਕ ਵੱਡੇ ਨੇਤਾ ਮੈਨੂੰ ਮਿਲੇ। ਉਹ ਅਕਸਰ ਰਾਜਨੀਤੀ ਵਿਚ ਸਾਡਾ ਵਿਰੋਧ ਕਰਦੇ ਹਨ ਪਰ ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ। ਕੁਝ ਮਾਮਲਿਆਂ ਵਿਚ ਉਹ ਮੇਰੇ ਤੋਂ ਖੁਸ਼ ਨਹੀਂ ਸੀ ਅਤੇ ਇਸੇ ਲਈ ਉਹ ਮੈਨੂੰ ਮਿਲਣ ਆਏ ਸੀ। ਉਹਨਾਂ ਕਿਹਾ, “ਮੋਦੀ ਜੀ, ਤੁਸੀਂ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਹੋ। ਹੁਣ ਤੁਸੀਂ ਹੋਰ ਕੀ ਚਾਹੁੰਦੇ ਹੋ?” ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕੋਈ ਦੋ ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੂੰ ਸਭ ਕੁਝ ਮਿਲ ਗਿਆ।

PM Modi

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, 'ਉਹ ਨਹੀਂ ਜਾਣਦੇ ਕਿ ਮੋਦੀ ਕਿਸ ਧਾਤੂ ਦਾ ਬਣਿਆ ਹੈ। ਗੁਜਰਾਤ ਦੀ ਧਰਤੀ ਨੇ ਬਣਾਇਆ ਹੈ। ਮੈਂ ਕਿਸੇ ਵੀ ਢਿੱਲ ਵਿਚ ਵਿਸ਼ਵਾਸ ਨਹੀਂ ਰੱਖਦਾ। ਮੈਨੂੰ ਨਹੀਂ ਲੱਗਦਾ ਕਿ ਜੋ ਹੋਣਾ ਸੀ ਉਹ ਹੋ ਗਿਆ, ਹੁਣ ਮੈਨੂੰ ਆਰਾਮ ਕਰਨਾ ਚਾਹੀਦਾ ਹੈ। ਮੇਰਾ ਇਹ ਸੁਪਨਾ ਹੈ ਕਿ 100 ਫੀਸਦੀ ਲੋਕਾਂ ਤੱਕ ਲੋਕ ਹਿੱਤ ਦੀਆਂ ਯੋਜਨਾਵਾਂ ਪਹੁੰਚਾਈਆਂ ਜਾਣ।

PM Modi

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਸੇ ਵੀ ਨੇਤਾ ਦਾ ਨਾਂ ਨਹੀਂ ਲਿਆ। ਹਾਲਾਂਕਿ ਕੁਝ ਦਿਨ ਪਹਿਲਾਂ ਐੱਨਸੀਪੀ ਨੇਤਾ ਸ਼ਰਦ ਪਵਾਰ ਉਹਨਾਂ ਨੂੰ ਮਿਲਣ ਆਏ ਸਨ ਅਤੇ ਉਹਨਾਂ ਨੇ ਕੇਂਦਰ ਦੀਆਂ ਏਜੰਸੀਆਂ ਨੂੰ ਲੈ ਕੇ ਮਾਮਲਾ ਵੀ ਉਠਾਇਆ ਸੀ। ਉਹਨਾਂ ਨੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਰਵਾਈ ਬਾਰੇ ਵੀ ਚਰਚਾ ਕੀਤੀ ਸੀ।