ਕਰਨਾਟਕ 'ਚ ਬਹੁਮਤ ਨਾਲ ਆਈ ਕਾਂਗਰਸ, ਖੜਗੇ ਨੇ ਕਿਹਾ- ਦੱਖਣੀ ਭਾਰਤ ਹੁਣ ਭਾਜਪਾ ਮੁਕਤ ਹੈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰੀਬ ਇੱਕ ਵਜੇ ਭਾਜਪਾ ਨੇ ਹਾਰ ਸਵੀਕਾਰ ਕਰ ਲਈ ਸੀ ਤੇ ਕਾਂਗਰਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ

Congress

ਕਰਨਾਟਕ  - ਕਰਨਾਟਕ 'ਚ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਨੂੰ 135 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਨੂੰ 65 ਤੇ ਜਨਤਾ ਦਲ ਨੂੰ 19 ਸੀਟਾਂ ਹਾਸਲ ਹੋਈਆਂ ਹਨ। ਦੁਪਹਿਰ 12 ਵਜੇ ਤੋਂ ਪਹਿਲਾਂ ਦੇ ਰੁਝਾਨਾਂ 'ਚ ਇਹ ਸਾਫ਼ ਹੋ ਗਿਆ ਸੀ ਕਿ ਕਾਂਗਰਸ ਦੀ ਜਿੱਤ ਹੋ ਰਹੀ ਹੈ। 12 ਵਜੇ ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਘਰ ਦੀ ਬਾਲਕੋਨੀ 'ਚ ਆਏ, ਕਾਂਗਰਸ ਦਾ ਝੰਡਾ ਲਹਿਰਾਇਆ ਅਤੇ ਵਰਕਰਾਂ ਦੇ ਸਾਹਮਣੇ ਹੱਥ ਜੋੜ ਕੇ ਸੰਬੋਧਨ ਕੀਤਾ। ਮੀਡੀਆ ਵਿਚਾਲੇ ਪਹੁੰਚ ਕੇ ਉਹ ਭਾਵੁਕ ਹੋ ਗਏ ਤੇ ਕਿਹਾ- ਸੋਨੀਆ ਗਾਂਧੀ ਜੇਲ੍ਹ 'ਚ ਉਨ੍ਹਾਂ ਨੂੰ ਮਿਲਣ ਆਈ ਸੀ, ਮੈਂ ਉਨ੍ਹਾਂ ਨਾਲ ਜਿੱਤ ਦਾ ਵਾਅਦਾ ਕੀਤਾ ਸੀ।  

ਕਰੀਬ ਇੱਕ ਵਜੇ ਭਾਜਪਾ ਨੇ ਹਾਰ ਸਵੀਕਾਰ ਕਰ ਲਈ ਸੀ ਤੇ ਕਾਂਗਰਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਂਗਰਸ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਗੇ ਆ ਕੇ ਕਿਹਾ ਕਿ ਨਤੀਜਿਆਂ ਦਾ ਵਿਸ਼ਲੇਸ਼ਣ ਕਰਾਂਗੇ, ਪਾਰਟੀ ਲੋਕ ਸਭਾ ਚੋਣਾਂ 'ਚ ਜ਼ਬਰਦਸਤ ਵਾਪਸੀ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਮ 5.19 ਵਜੇ ਕਾਂਗਰਸ ਨੂੰ ਜਿੱਤ ਦੀ  ਵਧਾਈ ਦਿੱਤੀ ਸੀ ਤੇ ਭਾਜਪਾ ਵਰਕਰਾਂ  ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਸੀ। 

ਰਾਹੁਲ ਗਾਂਧੀ ਨੇ ਦੁਪਹਿਰ 2:30 ਵਜੇ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕੀਤਾ। 6 ਵਾਰ ਮੀਡੀਆ ਨੂੰ ਹੈਲੋ ਕਿਹਾ ਅਤੇ 2 ਮਿੰਟ ਦਾ ਸਮਾਂ ਮੰਗਿਆ। ਫਿਰ ਕਿਹਾ ਕਿ ਅਸੀਂ ਨਫ਼ਰਤ ਨਾਲ ਲੜਾਈ ਨਹੀਂ ਲੜੀ ਕਰਨਾਟਕਾ ਨੇ ਸਿੱਧ ਕਰ ਦਿੱਤਾ ਕਿ ਉਹਨਾਂ ਨੂੰ ਮੁਹੱਬਤ ਪਸੰਦ ਹੈ। ਬੈਂਗਲੁਰੂ 'ਚ ਸ਼ਾਮ 7.15 'ਤੇ ਪ੍ਰੈੱਸ ਕਾਨਫ਼ਰੰਸ 'ਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ-ਭਾਜਪਾ ਸਾਨੂੰ ਤਾਅਨੇ ਮਾਰਦੀ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾਵਾਂਗੇ।

ਹੁਣ ਇਹ ਹਕੀਕਤ ਹੈ ਕਿ ਭਾਜਪਾ ਦੱਖਣ ਭਾਰਤੀ ਮੁਕਤ ਹੋ ਚੁੱਕੀ ਹੈ। ਸੂਬੇ ਦੇ ਲੋਕਾਂ ਨੇ ਫੈਸਲਾ ਕੀਤਾ ਅਤੇ ਸਾਨੂੰ 136 ਸੀਟਾਂ ਮਿਲੀਆਂ। 36 ਸਾਲਾਂ ਬਾਅਦ ਸਾਨੂੰ ਵੱਡੀ ਜਿੱਤ ਮਿਲੀ ਹੈ। ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ- ਇਹ ਕਰਨਾਟਕ ਦੇ ਸਵੈਮਾਣ ਦੀ ਜਿੱਤ ਹੈ। ਮੈਂ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਾ ਹਾਂ। ਕਰਨਾਟਕ ਨੇ ਇਤਿਹਾਸ ਰਚਿਆ ਹੈ। ਦੇਸ਼ ਨੂੰ ਰੌਸ਼ਨੀ ਦਿਖਾ ਦਿੱਤੀ ਹੈ।

ਦੇਸ਼ ਦੇ ਲੱਖਾਂ ਮਜ਼ਦੂਰਾਂ ਅਤੇ ਕਰਨਾਟਕ ਦੇ 6.5 ਕਰੋੜ ਲੋਕਾਂ ਦਾ ਦਿਲੋਂ ਧੰਨਵਾਦ। ਇਸ ਚੋਣ 'ਚ ਭਾਜਪਾ ਅਤੇ ਕਾਂਗਰਸ ਦੇ ਕਈ ਵੱਡੇ ਚਿਹਰਿਆਂ ਦਾ ਸਿਆਸੀ ਭਵਿੱਖ ਦਾਅ 'ਤੇ ਲੱਗਾ ਹੋਇਆ ਸੀ। ਕਾਂਗਰਸ ਦੇ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ, ਭਾਜਪਾ ਦੇ ਬਸਵਰਾਜ ਬੋਮਈ ਮੁੱਖ ਚਿਹਰੇ ਸਨ। ਇਹ ਤਿੰਨੋਂ ਚੋਣ ਜਿੱਤ ਗਏ ਪਰ ਬੋਮਾਈ ਅਤੇ ਉਸ ਦੇ 11 ਮੰਤਰੀ ਜਿੱਤ ਗਏ, 11 ਮੰਤਰੀ ਹਾਰ ਗਏ।

ਕਾਂਗਰਸ ਪ੍ਰਧਾਨ ਵਜੋਂ ਮਲਿਕਾਅਰਜੁਨ ਖੜਗੇ ਲਈ ਵੀ ਇਹ ਬਹੁਤ ਮਹੱਤਵਪੂਰਨ ਚੋਣ ਸੀ। ਇੱਕ ਤਰਫਾ ਜਿੱਤ ਪਾਰਟੀ ਵਿਚ ਉਸ ਦਾ ਕੱਦ ਹੋਰ ਵਧਾਵੇਗੀ। 
ਗਿਣਤੀ ਤੋਂ ਬਾਅਦ ਜਦੋਂ ਕਾਂਗਰਸ ਦੀ ਜਿੱਤ ਦਾ ਰੁਝਾਨ ਆਉਣ ਲੱਗਾ ਤਾਂ ਪ੍ਰਿਅੰਕਾ ਗਾਂਧੀ ਸ਼ਿਮਲਾ ਸਥਿਤ ਹਨੂੰਮਾਨ ਮੰਦਰ 'ਚ ਪੂਜਾ ਕਰਨ ਪਹੁੰਚੀ। 27 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਜ਼ਹਿਰੀਲਾ ਸੱਪ ਕਿਹਾ ਸੀ ਅਤੇ 12 ਦਿਨਾਂ ਬਾਅਦ ਭਾਜਪਾ ਦਫ਼ਤਰ ਤੋਂ ਸੱਪ ਬਾਹਰ ਆ ਗਿਆ ਸੀ।