CBSE 10th Result: CBSE ਨੇ ਜਾਰੀ ਕੀਤਾ 10ਵੀਂ ਦਾ ਨਤੀਜਾ; 93.60% ਵਿਦਿਆਰਥੀ ਹੋਏ ਪਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੁਸੀਂ ਡਿਜੀਲਾਕਰ ਤੋਂ ਵੀ ਨਤੀਜਾ ਦੇਖ ਸਕਦੇ ਹੋ।

CBSE Class 10 result declared

CBSE 10th Result: 12ਵੀਂ ਤੋਂ ਬਾਅਦ ਸੀਬੀਐਸਈ 10ਵੀਂ ਜਮਾਤ ਦਾ ਨਤੀਜਾ ਐਲਾਨ ਦਿਤਾ ਗਿਆ ਹੈ। ਸੀਬੀਐਸਈ 10ਵੀਂ ਅਤੇ 12ਵੀਂ ਦੇ ਨਤੀਜੇ ਅਧਿਕਾਰਤ ਵੈੱਬਸਾਈਟ cbseresults.nic.in, results.cbse.nic.in ਅਤੇ cbse.gov.in 'ਤੇ ਜਾ ਕੇ ਚੈੱਕ ਕੀਤੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਤੁਸੀਂ ਡਿਜੀਲਾਕਰ ਤੋਂ ਵੀ ਨਤੀਜਾ ਦੇਖ ਸਕਦੇ ਹੋ। ਸੀਬੀਐਸਈ 10ਵੀਂ ਦੀ ਪਾਸ ਪ੍ਰਤੀਸ਼ਤਤਾ 93.60 ਪ੍ਰਤੀਸ਼ਤ ਰਹੀ। ਨਤੀਜਾ ਪਿਛਲੇ ਸਾਲ ਦੇ ਮੁਕਾਬਲੇ 0.48 ਪ੍ਰਤੀਸ਼ਤ ਵੱਧ ਸੀ। ਪਿਛਲੇ ਸਾਲ 93.12 ਫ਼ੀ ਸਦੀ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ।

ਇੰਝ ਚੈੱਕ ਕਰੋ ਸੀਬੀਐਸਈ 10ਵੀਂ ਦਾ ਨਤੀਜਾ

1 - ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ cbseresults.nic.in 'ਤੇ ਕਲਿੱਕ ਕਰੋ।

2 - ਹੋਮ ਪੇਜ 'ਤੇ ਜਾਓ ਅਤੇ 10ਵੀਂ ਜਮਾਤ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰੋ।

3 - ਅਪਣੀ ਕਲਾਸ ਚੁਣੋ ਅਤੇ ਲੌਗਇਨ ਵੇਰਵੇ ਜਮ੍ਹਾਂ ਕਰੋ

4 - ਸੀਬੀਐਸਈ ਨਤੀਜੇ ਦੀ ਜਾਂਚ ਕਰੋ ਅਤੇ ਇਸ ਦਾ ਪ੍ਰਿੰਟ ਆਊਟ ਵੀ ਲਓ।

ਲੜਕੀਆਂ ਦਾ ਨਤੀਜਾ ਲੜਕਿਆਂ ਦੇ ਮੁਕਾਬਲੇ 2.04 ਫ਼ੀ ਸਦੀ ਵਧੀਆ ਰਿਹਾ। ਲੜਕੀਆਂ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ 2023 ਵਿਚ 94.25% ਤੋਂ ਵਧ ਕੇ 2024 ਵਿਚ 94.75% ਹੋ ਗਈ ਹੈ। ਲੜਕਿਆਂ ਲਈ, ਪਾਸ ਪ੍ਰਤੀਸ਼ਤਤਾ 2023 ਵਿਚ 92.27 ਪ੍ਰਤੀਸ਼ਤ ਤੋਂ ਵੱਧ ਕੇ 2024 ਵਿਚ 92.71 ਪ੍ਰਤੀਸ਼ਤ ਹੋ ਗਈ ਹੈ। ਇਥੋਂ ਤਕ ਕਿ ਟਰਾਂਸਜੈਂਡਰ ਵਿਦਿਆਰਥੀਆਂ ਲਈ ਇਹ 90% ਤੋਂ ਵਧ ਕੇ 91.30% ਹੋ ਗਿਆ ਹੈ।