Trending News : ਪਤੀ ਨੇ ਨਹੀਂ ਦਿਵਾਏ ਕੁਰਕੁਰੇ ਤਾਂ ਪਤਨੀ ਘਰ ਛੱਡ ਕੇ ਚਲੀ ਗਈ ਪੇਕੇ, ਆਈ ਤਲਾਕ ਦੀ ਨੌਬਤ
ਪਤੀ-ਪਤਨੀ ਦਾ ਵਿਵਾਦ ਇੰਨਾ ਵਧ ਗਿਆ ਕਿ ਝਗੜੇ ਦੀ ਸ਼ਿਕਾਇਤ ਪੁਲਿਸ ਕੋਲ ਚਲੀ ਗਈ
Kurkure
Trending News : ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪਤੀ-ਪਤਨੀ ਵਿਚਾਲੇ ਝਗੜੇ ਦਾ ਕਾਰਨ 5 ਰੁਪਏ ਦਾ ਕੁਰਕੁਰੇ ਬਣ ਗਿਆ ਹੈ। ਜਦੋਂ ਪਤੀ ਨੇ ਪਤਨੀ ਨੂੰ 5 ਰੁਪਏ ਦਾ ਕੁਰਕੁਰੇ ਨਹੀਂ ਦਿਵਾਇਆ ਤਾਂ ਪਤੀ-ਪਤਨੀ 'ਚ ਲੜਾਈ ਹੋ ਗਈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਾਈ ਇੰਨੀ ਵਧ ਗਈ ਕਿ ਪਤਨੀ ਆਪਣੇ ਪਤੀ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਪਤਨੀ ਨੂੰ ਕੁਰਕੁਰੇ ਖਾਣਾ ਬਹੁਤ ਪਸੰਦ ਹੈ ਅਤੇ ਪਤੀ ਨੇ ਉਸ ਨੂੰ ਕੁਰਕੁਰੇ ਨਹੀਂ ਦਿਵਾਏ।
ਜਿਸ ਕਾਰਨ ਪਤਨੀ ਨੂੰ ਗੁੱਸਾ ਆ ਗਿਆ ਅਤੇ ਪਤਨੀ ਆਪਣੇ ਪਤੀ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਪਤੀ-ਪਤਨੀ ਦਾ ਵਿਵਾਦ ਇੰਨਾ ਵਧ ਗਿਆ ਕਿ ਝਗੜੇ ਦੀ ਸ਼ਿਕਾਇਤ ਪੁਲਿਸ ਕੋਲ ਚਲੀ ਗਈ।