PM Narendra Modi News : ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ PM ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

PM Narendra Modi News: ਕੀਤੀ ਲੰਗਰ ਦੀ ਸੇਵਾ

PM Narendra Modi Visits Takhat Sri Harimandir Ji Patna Sahib News

PM Narendra Modi Visits Takhat Sri Harimandir Ji Patna Sahib News: ਬਿਹਾਰ ਦੌਰੇ ਦੇ ਦੂਜੇ ਦਿਨ ਸੋਮਵਾਰ ਨੂੰ ਪੀਐਮ ਮੋਦੀ ਪਟਨਾ ਸ਼ਹਿਰ ਸਥਿਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰੇ ਪੁੱਜੇ। ਪ੍ਰਧਾਨ ਮੰਤਰੀ ਨੇ ਇੱਥੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਤੋਂ ਬਾਅਦ ਪੀਐਮ ਲੰਗਰ ਹਾਲ ਵਿੱਚ ਗਏ। ਉੱਥੇ ਉਸ ਨੇ ਪ੍ਰਸ਼ਾਦਾ ਬਣਾਇਆ ਤੇ ਲੋਕਾਂ ਨੂੰ ਲੰਗਰ ਵਰਤਾਇਆ।

ਇਹ ਵੀ ਪੜ੍ਹੋ: Canada News: ਕੈਨੇਡਾ ਵਿਚ ਕਰੋੜਾਂ ਦੇ ਸੋਨੇ ਦੀ ਚੋਰੀ ਮਾਮਲੇ ਵਿਚ ਭਾਰਤੀ ਮੂਲ ਦਾ ਇਕ ਹੋਰ ਨੌਜਵਾਨ ਕਾਬੂ 

ਪ੍ਰਧਾਨ ਮੰਤਰੀ ਨੇ ਸਿਰ 'ਤੇ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ। ਉਹ ਕਰੀਬ 20 ਮਿੰਟ ਤੱਕ ਗੁਰਦੁਆਰੇ ਵਿੱਚ ਰਹੇ। ਰਵੀ ਸ਼ੰਕਰ ਪ੍ਰਸਾਦ ਅਤੇ ਅਸ਼ਵਿਨੀ ਚੌਬੇ ਵੀ ਉਨ੍ਹਾਂ ਦੇ ਨਾਲ ਸਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਪਟਨਾ ਸਾਹਿਬ ਗੁਰਦੁਆਰੇ ਪਹੁੰਚੇ ਹਨ।

ਇਹ ਵੀ ਪੜ੍ਹੋ: Haryana News: ਬ੍ਰੇਨ ਡੈੱਡ ਮਰੀਜ਼ ਨੇ 5 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਪੁੱਤ ਦੇ ਅੰਗ ਕੀਤੇ ਦਾਨ

ਪਟਨਾ ਸਾਹਿਬ ਗੁਰਦੁਆਰੇ ਪਹੁੰਚਦੇ ਸਮੇਂ ਪੀਐਮ ਦੀ ਕਾਰ ਤੰਗ ਸੜਕ ਕਾਰਨ ਫੱਸ ਗਈ। ਬੈਰੀਕੇਡ ਹਟਾ ਦਿੱਤਾ ਗਿਆ ਅਤੇ ਗੱਡੀ ਨੂੰ ਅੱਗੇ ਲਿਜਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਇਨਕਮ ਟੈਕਸ ਗੋਲੰਬਰ ਰਾਹੀਂ ਰਾਜ ਭਵਨ ਵੱਲ ਰਵਾਨਾ ਹੋਇਆ। ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਪਟਨਾ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਆਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਪਟਨਾ ਸ਼ਹਿਰ ਦੇ ਹਰ ਕੋਨੇ 'ਤੇ ਪੁਲਿਸ ਬਲ ਤਾਇਨਾਤ ਸਨ। ਪੀਐਮ ਦੇ ਪ੍ਰੋਗਰਾਮ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਤਖ਼ਤ ਸ੍ਰੀ ਹਰਵਿੰਦਰ ਸਾਹਿਬ ਗੁਰਦੁਆਰਾ ਨੂੰ ਸਜਾਇਆ ਗਿਆ। ਇਸ ਤੋਂ ਪਹਿਲਾਂ ਪੀਐਮ ਮੋਦੀ ਪਟਨਾ ਦੇ ਈਕੋ ਪਾਰਕ ਪਹੁੰਚੇ। ਇਸ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

(For more Punjabi news apart from Pavitra Jayaram Accident news in punjabi, stay tuned to Rozana Spokesman)