Haryana News : ਮੰਦਿਰ 'ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਪੰਜਾਬ ਦੀਆਂ 2 ਲੜਕੀਆਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਖਮੀ ਲੜਕੀ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ

Temple lantern Collapses

Haryana News : ਹਰਿਆਣਾ ਦੇ ਅੰਬਾਲਾ 'ਚ ਸੋਮਵਾਰ ਨੂੰ ਅਚਾਨਕ ਮੰਦਿਰ 'ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਹਰਿਆਣਾ ਦੇ ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਦੇ ਜੱਦੀ ਪਿੰਡ ਨਨਿਆਉਲਾ ਦੇ ਦੇਵੀ ਮੰਦਿਰ ਕੰਪਲੈਕਸ ਵਿੱਚ ਬਾਲਕੋਨੀ ਦੇ ਲੈਂਟਰ ਹੇਠਾਂ ਦੱਬਣ ਨਾਲ 2 ਲੜਕੀਆਂ ਦੀ ਮੌਤ ਹੋ ਗਈ ਹੈ ,ਜਦਕਿ ਇਕ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਸੂਚਨਾ ਮਿਲਣ ਤੋਂ ਬਾਅਦ ਨਨਿਆਉਲਾ ਚੌਕੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਜ਼ਖਮੀ ਲੜਕੀ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਦਾ ਨਾਂ ਸਿਮਰਨ ਦੱਸਿਆ ਜਾਂਦਾ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੀਆਂ ਦੋਵੇਂ ਲੜਕੀਆਂ ਪੰਜਾਬ ਦੇ ਪਿੰਡ ਤਾਸਲਪੁਰ ਦੀਆਂ ਦੱਸੀਆਂ ਜਾਂਦੀਆਂ ਹਨ।

ਜਾਣਕਾਰੀ ਅਨੁਸਾਰ ਮੰਦਿਰ ਦੀ ਇਮਾਰਤ ਦਾ ਕਰੀਬ 2 ਮਹੀਨੇ ਪਹਿਲਾਂ ਹੀ ਲੈਂਟਰ ਪਾਇਆ ਗਿਆ ਸੀ। ਪੰਜਾਬ ਦੀਆਂ ਤਿੰਨੋਂ ਕੁੜੀਆਂ ਨਨਿਆਉਲਾ ਪਿੰਡ ਵਿੱਚ ਸਕੂਲ ਪੜ੍ਹਨ ਆਉਂਦੀਆਂ ਸਨ। ਅੱਜ ਤਿੰਨੋਂ ਵਿਦਿਆਰਥਣਾਂ ਆਪਣੇ ਆਪ ਨੂੰ ਧੁੱਪ ਤੋਂ ਬਚਾਉਣ ਲਈ ਲੈਂਟਰ ਹੇਠਾਂ ਛਾਂ ਵਿੱਚ ਖੜ੍ਹੀਆਂ ਸਨ। ਇਸ ਦੌਰਾਨ ਅਚਾਨਕ ਲੈਂਟਰ ਡਿੱਗ ਗਿਆ ਅਤੇ ਇਹ ਹਾਦਸਾ ਵਾਪਰ ਗਿਆ।