Delhi News : ਵਿਦੇਸ਼ ਮੰਤਰੀ ਮਿਸਰੀ ਸੰਸਦੀ ਕਮੇਟੀ ਨੂੰ ਪਾਕਿਸਤਾਨ ਨਾਲ ਸਥਿਤੀ ਬਾਰੇ ਜਾਣਕਾਰੀ ਦੇਣਗੇ
Delhi News : ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਦਸਿਆ ਕਿ ਮਿਸਰੀ ਅਗਲੇ ਹਫ਼ਤੇ ਸੋਮਵਾਰ ਨੂੰ ਪੈਨਲ ਨੂੰ ਉਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਦੇਣਗੇ
Delhi News in Punjabi : ਵਿਦੇਸ਼ ਸਕੱਤਰ ਵਿਕਰਮ ਮਿਸਰੀ 19 ਮਈ ਨੂੰ ਪਾਕਿਸਤਾਨ ਨਾਲ ਮੌਜੂਦਾ ਸਥਿਤੀ ’ਤੇ ਵਿਦੇਸ਼ ਮਾਮਲਿਆਂ ਦੀ ਸੰਸਦ ਦੀ ਸਥਾਈ ਕਮੇਟੀ ਨੂੰ ਜਾਣਕਾਰੀ ਦੇਣਗੇ। ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਦਸਿਆ ਕਿ ਮਿਸਰੀ ਅਗਲੇ ਹਫ਼ਤੇ ਸੋਮਵਾਰ ਨੂੰ ਪੈਨਲ ਨੂੰ ਉਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਦੇਣਗੇ ਜਿਨ੍ਹਾਂ ’ਚ ਭਾਰਤ ਨੇ ਪਾਕਿਸਤਾਨ ’ਚ ਅਤਿਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ ਅਤੇ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਕਈ ਦਿਨਾਂ ਤਕ ਸੰਘਰਸ਼ ਚੱਲਿਆ ਸੀ। ਮਿਸਰੀ ਨੇ ਬੰਗਲਾਦੇਸ਼ ਵਰਗੇ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਵਿਕਾਸ ਅਤੇ ਕੈਨੇਡਾ ਨਾਲ ਸਬੰਧਾਂ ਸਮੇਤ ਕਈ ਵਿਦੇਸ਼ੀ ਮਾਮਲਿਆਂ ਦੇ ਮੁੱਦਿਆਂ ’ਤੇ ਕਮੇਟੀ ਨੂੰ ਨਿਯਮਤ ਤੌਰ ’ਤੇ ਜਾਣਕਾਰੀ ਦਿਤੀ ਹੈ।
(For more news apart from Foreign Minister to brief Egyptian parliamentary committee on situation with Pakistan News in Punjabi, stay tuned to Rozana Spokesman)