ਖਰੀਦਦਾਰਾਂ ਨਾਲ ਧੋਖਾਧੜੀ ਕਰ ਦੇਸ਼ ਤੋਂ ਭੱਜਣ ਵਾਲਾ ਮੌਂਟੀ ਚੱਢਾ, ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਕਾਰੋਬਾਰੀ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ

builder manpreet singh chadha arrested

ਨਵੀਂ ਦਿੱਲੀ  :  ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕਾਰੋਬਾਰੀ ਮਨਪ੍ਰੀਤ ਸਿੰਘ ਚੱਢਾ ਉਰਫ਼ ਮੌਂਟੀ ਚੱਢਾ ਨੂੰ  ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬਿਲਡਰ ਮੋਂਟੀ 'ਤੇ ਫ਼ਲੈਟ ਖਰੀਦਦਾਰਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ ਅਤੇ ਉਸ ਦੇ ਵਿਰੁਧ ਲੁੱਕ ਆਊਟ ਨੋਟਿਸ (LOC) ਜਾਰੀ ਹੋ ਚੁੱਕਾ ਸੀ। ਮੌਂਟੀ ਵਿਦੇਸ਼ ਭੱਜਣ ਦੀ ਫ਼ਿਰਾਕ 'ਚ ਸੀ ਪਰ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ (EOW) ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਮੌਂਟੀ ਨੂੰ ਵੀਰਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਮਨਪ੍ਰੀਤ ਸਿੰਘ ਚੱਢਾ ਸ਼ਰਾਬ ਕਾਰੋਬਾਰੀ ਪੋਂਟੀ ਚੱਢਾ ਦਾ ਬੇਟਾ ਹੈ। ਪੋਂਟੀ ਚੱਢਾ ਦਾ ਕਤਲ ਹੋ ਚੁੱਕਾ ਹੈ। ਦੋਸ਼ ਹੈ ਕਿ ਮੌਂਟੀ ਚੱਢਾ ਨੇ ਕਈ ਨਿਰਮਾਣ ਕੰਪਨੀਆਂ ਬਣਾ ਕੇ ਸਸਤੇ ਫ਼ਲੈਟਾਂ ਦੇ ਨਾਂ 'ਤੇ ਲੋਕਾਂ ਤੋਂ ਪੈਸੇ ਲਏ ਪਰ ਵਾਅਦੇ ਮੁਤਾਬਕ ਉਨ੍ਹਾਂ ਨੂੰ ਫਲੈਟ ਨਹੀਂ ਦਿੱਤੇ। ਮੋਂਟੀ ਚੱਢਾ 'ਤੇ 100 ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਹੈ। ਸ਼ਿਕਾਇਤਕਰਤਾ ਮੁਤਾਬਕ ਗਾਜ਼ਿਆਬਾਦ ਡਿਵੈਲਪਮੈਂਟ ਅਥਾਰਟੀ ਨੇ ਸਾਲ 2003 'ਚ ਹਾਈਟੈਕ ਸਿਟੀ ਡਿਵੈਲਪ ਕਰਨ ਲਈ ਇਕ ਯੋਜਨਾ ਤਿਆਰ ਕੀਤੀ ਸੀ।

ਇਸ ਤੋਂ ਬਾਅਦ ਸਾਲ 2005 ਵਿਚ ਦੋਸ਼ੀਆਂ ਨੇ ਆਪਣੀ ਕੰਪਨੀ ਉੱਪਲ ਚੱਢਾ ਹਾਈਟੈੱਕ ਸਿਟੀ ਡਵੈੱਲਪਰਸ ਪ੍ਰਾਈਵੇਟ ਲਿਮਟਿਡ ਦੇ ਨਾਂ 'ਤੇ ਅਖਬਾਰਾਂ ਵਿਚ ਵਿਗਿਆਪਨ ਦਿੱਤੇ। ਇਥੇ ਪ੍ਰੋਜੈਕਟ ਬੁਕਿੰਗ 'ਤੇ ਡਿਸਕਾਉਂਟ ਆਫਰ ਕੀਤੇ ਗਏ ਪਰ 11 ਸਾਲ ਬਾਅਦ ਵੀ 65 ਤੋਂ 85 ਫੀਸਦੀ ਰਕਮ ਲੈਣ ਦੇ ਬਾਅਦ ਕੋਈ ਪੋਜ਼ੈਸ਼ਨ ਨਹੀਂ ਦਿੱਤਾ ਗਿਆ। ਦੋਸ਼ਾਂ ਮੁਤਾਬਕ ਮੋਂਟੀ ਚੱਢਾ ਨੇ ਇਸ ਤਰ੍ਹਾਂ 100 ਕਰੋੜ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਹੈ।

FIR 'ਚ ਇਨ੍ਹਾਂ ਲੋਕਾਂ ਦਾ ਹੈ ਨਾਮ

ਦਿੱਲੀ ਪੁਲਿਸ ਦੀ ਇਕਨਾਮਿਕ ਅਪਰਾਝ ਸ਼ਾਖਾ ਨੇ ਜਿਹੜਾ ਮਾਮਲਾ ਦਰਜ ਕੀਤਾ ਹੈ ਉਸ ਵਿਚ - ਐਮ.ਐਸ.ਉੱਪਲ ਚੱਢਾ ਹਾਈਟੈੱਕ ਡਿਵੈਲਪਰਸ ਪ੍ਰਾਈਵੇਟ ਲਿਮਟਿਡ, ਹਰਮਨਦੀਪ ਸਿੰਘ ਕੰਧਾਰੀ, ਰਾਜਿੰਦਰ ਚੱਢਾ, ਮਨਪ੍ਰੀਤ ਚੱਢਾ(ਮੋਂਟੀ ਚੱਢਾ), ਗੁਰਜੀਤ ਕੋਚਰ, ਕਾਰਤਿਕਾ ਗੁਪਤਾ ਨੂੰ ਦੋਸ਼ੀ ਬਣਾਇਆ ਹੈ।