ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਭਾਰਤ ਦੀ ਅਰਥਵਿਵਸਥਾ ਦੇ ਹੋਰ ਹੇਠਾਂ ਜਾਣ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਲੰਮੇ ਸਮੇ ਤੋਂ ਜਾਰੀ ਤਾਲਾਬੰਦੀ ਦੇ ਚੱਲਦੇ ਮੌਜੂਦਾ ਵਿੱਤੀ ਸਾਲ ’ਚ ਜਿਥੇ ਭਾਰਤੀ ਅਰਥਵਿਵਸਥਾ ’ਚ ਮੰਦੀ ਆਉਣ ਦਾ ਖਦਸ਼ਾ ਹੈ

File photo

ਨਵੀਂ ਦਿੱਲੀ, 12 ਜੂਨ : ਦੇਸ਼ ’ਚ ਲੰਮੇ ਸਮੇ ਤੋਂ ਜਾਰੀ ਤਾਲਾਬੰਦੀ ਦੇ ਚੱਲਦੇ ਮੌਜੂਦਾ ਵਿੱਤੀ ਸਾਲ ’ਚ ਜਿਥੇ ਭਾਰਤੀ ਅਰਥਵਿਵਸਥਾ ’ਚ ਮੰਦੀ ਆਉਣ ਦਾ ਖਦਸ਼ਾ ਹੈ ਉਥੇ ਹੀ ਲਾਤਾਬੰਦੀ ’ਚ ਢਿੱਲ ਦੇ ਬਾਅਦ ਕੋਵਿਡ 19 ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਕਾਰਨ ਦੇਸ਼ ਦੇ ਆਰਥਕ ਹਾਲਾਤ ਹੋਰ ਗਿਰਾਵਟ ਦੇ ਖਤਰੇ ਨੂੰ ਦਿਖਾ ਰਹੇ ਹਨ। 

ਆਈਐਚਐਸ ਮਾਰਕਿਟ ਨੇ ਸ਼ੁਕਰਵਾਰ ਨੂੰ ਕਿਹਾ, ‘‘ਇਸ ਲੰਮੀ ਤਾਲਾਬੰਦੀ ਦਾ ਅਸਰ ਦੇਸ਼ ਦੇ ਉਦਯੋਗਿਕ ਉਤਪਾਦਨ ਅਤੇ ਖਪਤਕਾਰਾਂ ਦੇ ਖ਼ਰਚੇ ਦੋਵਾਂ ’ਤੇ ਢੁੰਘਾ ਪਿਆ ਹੈ। ਸਾਲ 2020 ਦੀ ਦੂਜੀ ਤਿਮਾਹੀ ਅਪ੍ਰੈਲ-ਜੂਨ ’ਚ ਸਕਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ’ਚ ਤੇਜੀ ਨਾਲ ਗਿਰਾਵਟ ਦਾ ਅਨੁਮਾਨ ਹੈ ਜਿਸ ਕਾਰਨ ਵਿੱਤੀ ਸਾਲ 2020-21 ’ਚ ਦੇਸ਼ ਦੀ ਆਰਥਕ ਵਿਕਾਸ ਦਰ ਭਾਰੀ ਮੰਦੀ ਦਾ ਸ਼ਿਕਾਰ ਹੋ ਸਕਦੀ ਹੈ।’’ ਕੰਪਨੀ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ’ਤੇ ਕੋਵਿਡ 19 ਦੇ ਪ੍ਰਭਾਵ ਨੂੰ ਲੈ ਕੇ ਅਪਦੇ ਮੁਲਾਂਕਨ ’ਚ ਇਹ ਗੱਲ ਗਈ। 

ਭਾਰਤ ’ਚ 25 ਮਾਰਚ ਤੋਂ ਤਾਲਾਬੰਦੀ ਜਾਰੀ ਹੈ ਜੋ 30 ਜੂਨ ਤਕ ਰਹੇਗੀ। ਹਾਲਾਂਕਿ ਚਾਰ ਮਈ ਦੇ ਬਾਅਦ ਤੋਂ ਤਾਲਾਬੰਦੀ ਦੇ ਨਿਯਮਾਂ ’ਚ ਸ਼ਰਤਾਂ ਨਾਲ ਢਿੱਲ ਦਿਤੀ ਗਈ ਹੈ। ਆਈਐਚਐਸ ਮਾਰਕਿਟ ਨੇ ਕਿਹਾ ਕਿ ਹੋਰ ਦੇਸ਼ਾਂ ਦੇ ਮੁਕਾਬਲੇ ’ਚ ਤਾਲਾਬੰਦੀ ਨਿਯਮਾਂ ’ਚ ਰਾਹਤ ਦੇਣ ਦੇ ਬਾਅਦ ਕੋਵਿਡ 19 ਦੇ ਮਾਮਲਿਆਂ ’ਚ ਕਮੀ ਦੇਖੀ ਗਈ। ਪਰ ਭਾਰਤ ’ਚ ਹਾਲਾਤ ਇਸਦੇ ਉਲਟ ਹਲ। ਅਜਿਹੇ ਵਿਚ ਤਾਲਾਬੰਦੀ ਨਿਯਮਾ ਦਾ ਭਵਿਖ ਬਹੁਤ ਜ਼ਿਆਦਾ ਅਨਿਸ਼ਚਿਤ ਹੈ ਅਤੇ ਅਰਥਵਿਵਸਥਾ ਦੇ ਹੋਰ ਹੇਠਾਂ ਜਾਣ ਦਾ ਖ਼ਤਰਾ ਵਧਿਆ ਹੈ।     (ਪੀਟੀਆਈ)