ਫ਼ਰਵਰੀ-ਅਪ੍ਰੈਲ ਦੇ ਜੀ.ਐਸ.ਟੀ. ਰਿਟਰਨ ਦਾਖ਼ਲ ਕਰਨ ਵਿਚ ਦੇਰੀ 'ਤੇ ਵਿਆਜ ਹੋਇਆ ਅੱਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੀ.ਐਸ.ਟੀ. ਕੌਂਸਲ ਦੀ ਬੈਠਕ

Nirmala Sitharaman

ਨਵੀਂ ਦਿੱਲੀ, 12 ਜੂਨ: ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਕੌਂਸਲ ਨੇ ਪੰਜ ਕਰੋੜ ਰੁਪÂ ਤਕ ਦੇ ਟਰਨਓਵਰ ਵਾਲੇ ਛੋਟੇ ਟੈਕਸਦਾਤਾਵਾਂ ਨੂੰ ਰਾਹਤ ਦਿੰਦਿਆਂ ਫ਼ਰਵਰੀ, ਮਾਰਚ ਅਤੇ ਅਪ੍ਰੈਲ ਦੇ ਰਿਟਰਨ ਦਾਖ਼ਲ ਕਰਨ 'ਚ ਦੇਰੀ 'ਤੇ ਲੱਗਣ ਵਾਲੇ ਵਿਆਜ ਨੂੰ ਸ਼ੁਕਰਵਾਰ ਨੂੰ ਅੱਧਾ ਕਰ ਦਿਤਾ ਹੈ। ਹੁਣ ਇਸ ਦੀ ਦਰ 9 ਫ਼ੀ ਸਦੀ ਰਹੇਗੀ। ਹਾਲਾਂਕਿ ਇਹ ਲਾਭ ਸਿਰਫ਼ ਤਾਂ ਹੀ ਮਿਲੇਗਾ ਜਦੋਂ ਸਤੰਬਰ 2020 ਤਕ ਰਿਟਰਨ ਦਾਖ਼ਲ ਕਰ ਦਿਤੇ ਜਾਵੇਗੀ।

ਇਸ ਤੋਂ ਇਲਾਵਾ ਜੀ.ਐਸ.ਟੀ. ਕੌਂਸਲ ਨੇ ਮਈ, ਜੂਨ ਅਤੇ ਜੁਲਾਈ ਲਈ ਰਿਟਰਟ ਦਾਖ਼ਲ ਕਰਨ ਦੀ ਸਮਾਂ ਸੀਮਾ ਨੂੰ ਵੀ ਸਤੰਬਰ ਤਕ ਵਧਾ ਦਿਤਾ ਹੈ। ਇਸ ਲਈ ਕੋਈ ਵਿਆਜ ਜਾਂ ਦੇਰੀ ਦਾ ਜੁਰਮਾਨਾ ਨਹੀਂ ਲਗੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਜੀ.ਐਸ.ਟੀ. ਕੌਂਸਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੁਕਰਵਾਰ ਨੂੰ ਇਹ ਜਾਣਕਾਰੀਆਂ ਦਿਤੀਆਂ।         (ਪੀਟੀਆਈ)