ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ 9.28 ਫ਼ੀ ਸਦੀ ਵਧੀ
ਤਾਲਾਬੰਦੀ ਕਾਰਨ ਸਰਕਾਰ ਨੇ ਸ਼ੁਕਰਵਾਰ ਨੂੰ ਪਰਚੂਨ ਮਹਿੰਗਾਈ ਦੇ ਅੰਕੜਿਆਂ ਦਾ ਇਕ ਹਿੱਸਾ ਹੀ ਜਾਰੀ ਕੀਤਾ
File Photo
ਨਵੀਂ ਦਿੱਲੀ, 12 ਜੂਨ : ਤਾਲਾਬੰਦੀ ਕਾਰਨ ਸਰਕਾਰ ਨੇ ਸ਼ੁਕਰਵਾਰ ਨੂੰ ਪਰਚੂਨ ਮਹਿੰਗਾਈ ਦੇ ਅੰਕੜਿਆਂ ਦਾ ਇਕ ਹਿੱਸਾ ਹੀ ਜਾਰੀ ਕੀਤਾ ਜਿਸ ਮੁਤਾਬਕ ਮਈ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਵਿਚ 9.28 ਫ਼ੀ ਸਦੀ ਦਾ ਵਾਧਾ ਹੋਇਆ। ਪ੍ਰੈਸ ਬਿਆਨ ਮੁਤਾਬਕ ਪੇਂਡੂ, ਸ਼ਹਿਰੀ ਅਤੇ ਸਾਂਝੇ ਖੇਤਰ ਲਈ ਮਈ 2020 ਵਿਚ ਉਪਭੋਗਤਾ ਖਾਧ ਮੁਲ ਸੂਚਕ ਅੰਕ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਮਹਿੰਗਾਈ ਦਰ ਕ੍ਰਮਵਾਰ 9.69 ਫ਼ੀ ਸਦੀ, 8.36 ਫ਼ੀ ਸਦੀ ਅਤੇ 9.28 ਫ਼ੀ ਸਦੀ ਰਹੀ।
ਮਈ 2019 ਵਿਚ ਖਾਧ ਮਹਿੰਗਾਈ 1.83 ਫ਼ੀ ਸਦੀ ਸੀ। ਸਰਕਾਰ ਨੇ ਕੋਵਿਡ 19 ਮਹਾਮਾਰੀ ਮਗਰੋਂ ਲਾਗੂ ਤਾਲਾਬੰਦੀ ਦੌਰਾਨ ਲਗਾਤਾਰ ਦੂਜੇ ਮਹੀਨੇ ਪਰਚੂਨ ਮਹਿੰਗਾਈ ਦੇ ਪੂਰੇ ਅੰਕੜੇ ਜਾਰੀ ਨਹੀਂ ਕੀਤੇ। ਸੰਖਿਅਕੀ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਇਸ ਤੋਂ ਪਹਿਲਾਂ ਅਪ੍ਰੈਲ ਵਿਚ ਵੀ ਸੀਪੀਆਈ ਦੇ ਅਧੂਰੇ ਅੰਕੜੇ ਜਾਰੀ ਕੀਤੇ ਸਨ। (ਏਜੰਸੀ)