ਦਿੱਲੀ ਦੀ ਮਸੀਤ 'ਚ ਨਜ਼ਰ ਆਇਆ ਮੌਲਾਨਾ ਸਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਤਬਲੀਗ਼ੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੀ ਤਲਾਸ਼ ਕਰ ਰਹੀ ਹੈ

Maulana Saad appeared in a Delhi mosque

ਨਵੀਂ ਦਿੱਲੀ, 12 ਜੂਨ: ਦਿੱਲੀ ਪੁਲਿਸ ਤਬਲੀਗ਼ੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੀ ਤਲਾਸ਼ ਕਰ ਰਹੀ ਹੈ ਪਰ ਹਾਲੇ ਤਕ ਉਸ ਨੂੰ ਸਫ਼ਲਤਾ ਨਹੀਂ ਮਿਲੀ ਹੈ। ਇਸ ਦੌਰਾਨ ਮੌਲਾਨਾ ਸਾਦ ਅੱਜ ਦਿੱਲੀ ਦੀ ਇਕ ਮਸੀਤ 'ਚ ਨਜ਼ਰ ਆਇਆ। ਦਿੱਲੀ ਦੇ ਜ਼ਾਕਿਰ ਨਗਰ ਵੈਸਟ ਇਲਾਕੇ 'ਚ ਅਬੂ ਬਕਰ ਮਸੀਤ 'ਚ ਮੌਲਾਨਾ ਸਾਦ ਨੇ ਜੁੰਮੇ ਦੀ ਨਮਾਜ਼ ਅਦਾ ਕੀਤੀ।

ਉਹ ਦੁਪਹਿਰ ਦੇ ਸਮੇਂ ਮਸੀਤ 'ਚ ਆਇਆ ਅਤੇ ਥੋੜ੍ਹੀ ਦੇਰ ਰੁਕ ਕੇ ਵਾਪਸ ਚਲਾ ਗਿਆ। ਮੌਲਾਨਾ ਸਾਦ ਵਿਰੁਧ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ 'ਚ ਸਥਿਤ ਤਬਲੀਗੀ ਜਮਾਤ ਦੇ ਮਰਕਜ਼ 'ਚ ਨਿਯਮਾਂ ਦੀ ਉਲੰਘਣਾ ਕਰ ਭੀੜ ਇਕੱਠਾ ਕਰਣ ਦਾ ਦੋਸ਼ ਹੈ। (ਏਜੰਸੀ