ਪੈਸੇ ਲੈ ਕੇ ਨਹੀਂ ਦਿੱਤਾ ਖਾਣਾ, ਰੈਸਟੋਰੈਂਟ ਮਾਲਕਾਂ ਨੂੰ 1500 ਸਾਲ ਦੀ ਜੇਲ੍ਹ, ਪੜ੍ਹੋ ਪੂਰਾ ਮਾਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਥਾਈਲੈਂਡ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਉਥੋਂ ਦੀ ਅਦਾਲਤ ਨੇ ਰੈਸਟੋਰੈਂਟ ਦੇ ਮਾਲਕਾਂ ਨੂੰ 1500 ਸਾਲ ਦੀ ਸਜ਼ਾ

Thai seafood restaurateurs sentenced to nearly 1,500 years in prison for cheating public

ਨਵੀਂ ਦਿੱਲੀ - ਥਾਈਲੈਂਡ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਉਥੋਂ ਦੀ ਅਦਾਲਤ ਨੇ ਰੈਸਟੋਰੈਂਟ ਦੇ ਮਾਲਕਾਂ ਨੂੰ 1500 ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਦੇ ਰੈਸਟੋਰੈਂਟ ਨੇ ਆਨਲਾਈਨ ਖਾਣੇ ਦਾ ਆਰਡਰ ਤਾਂ ਲੈ ਲਿਆ ਪਰ ਉਸ ਨੂੰ ਪੂਰਾ ਨਹੀਂ ਕਰ ਸਕੇ।

ਇਨ੍ਹਾਂ ਲੋਕਾਂ ਨੇ ਆਨਲਾਈਨ ਟ੍ਰਾਂਜੈਕਸ਼ਨਾਂ ਦੀ ਸਹਾਇਤਾ ਨਾਲ ਐਡਵਾਂਸ ਵਿਚ ਪੈਸੇ ਵੀ ਲਏ ਸਨ ਪਰ ਖਾਣਾ ਨਹੀਂ ਪਹੁੰਚਾਇਆ। ਅਦਾਲਤ ਨੇ ਉਨ੍ਹਾਂ ਨੂੰ ਧੋਖਾਧੜੀ ਸਮੇਤ ਤਕਰੀਬਨ 732 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਇਕ ਰਿਪੋਰਟ ਅਨੁਸਾਰ ਅਪਿਚਾਰਤ ਬੋਵੋਰਨਬਨਚਾਰਕ ਅਤੇ ਪ੍ਰੈਪਾਸਾਰਨ ਬੋਵੋਰਨਬਨਚਾਰਕ ਲੇਮਗੇਟ ਰੈਸਟੋਰੈਂਟ ਦੇ ਮਾਲਕ ਹਨ।

ਇਨ੍ਹਾਂ ਲੋਕਾਂ ਨੇ ਪਿਛਲੇ ਸਾਲ ਇੱਕ ਆਫਰ ਦੀ ਪੇਸ਼ਕਸ਼ ਕੀਤੀ ਸੀ ਕਿ 10 ਲੋਕ, ਸਿਰਫ 10 ਡਾਲਰ ਭਾਵ 759 ਰੁਪਏ ਵਿੱਚ ਸੀਫੂਡ ਬਫੇ ਖਾ ਸਕਦੇ ਹਨ। ਹਾਲਾਂਕਿ ਸ਼ਰਤ ਇਹ ਸੀ ਕਿ ਪਹਿਲਾਂ ਪੈਸੇ ਦਾ ਭੁਗਤਾਨ ਆਨਲਾਈਨ ਲੈਣ-ਦੇਣ ਦੁਆਰਾ ਕਰਨਾ ਪਵੇਗਾ। ਉਨ੍ਹਾਂ ਦੀ ਪੇਸ਼ਕਸ਼ ਹਿੱਟ ਰਹੀ ਅਤੇ ਤਕਰੀਬਨ 20 ਹਜ਼ਾਰ ਲੋਕਾਂ ਨੇ ਖਾਣਾ ਬੁੱਕ ਕੀਤਾ ਅਤੇ ਐਡਵਾਂਸ ਵਿਚ ਪੈਸੇ ਵੀ ਜਮ੍ਹਾ ਕਰਵਾ ਦਿੱਤੇ।

ਇਹ ਦੋਵੇਂ 20,000 ਲੋਕਾਂ ਦੇ ਘਰਾਂ ਤੱਕ ਭੋਜਨ ਪਹੁੰਚਾਉਣ ਵਿਚ ਅਸਫਲ ਰਹੇ ਅਤੇ 350 ਤੋਂ ਵੱਧ ਗਾਹਕਾਂ ਨੇ ਧੋਖਾਧੜੀ ਦਾ ਦੋਸ਼ ਲਗਾਉਂਦਿਆਂ ਕੇਸ ਦਰਜ ਕੀਤਾ। ਇਨ੍ਹਾਂ ਸਾਰੇ ਲੋਕਾਂ ਨੇ ਰੈਸਟੋਰੈਂਟ ਤੋਂ 20 ਲੱਖ 62 ਯਾਨੀ 49.04 ਲੱਖ ਰੁਪਏ ਦੇ ਨੁਕਸਾਨ ਦੀ ਮੰਗ ਕੀਤੀ ਹੈ। ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਤੇ ਇੱਕ ਕੇਸ ਚਲਾਇਆ , ਜਿਸ ਵਿੱਚ ਅਦਾਲਤ ਨੇ ਦੋਵਾਂ ਨੂੰ 723-723 ਸਾਲ ਦੀ ਸਜਾ ਸੁਣਾਈ ਹੈ।

ਦੱਸਣਯੋਗ ਹੈ ਕਿ ਥਾਈਲੈਂਡ ਵਿਚ ਇੱਕ ਕਾਨੂੰਨ ਹੈ ਕਿ ਕਿਸੇ ਨੂੰ ਵੀਹ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਨਹੀਂ ਜਾਂਦੀ। ਪਰ ਇਸ ਕੇਸ ਵਿੱਚ ਅਦਾਲਤ ਨੇ ਇੱਕ ਬਹੁਤ ਸਖਤ ਫੈਸਲਾ ਸੁਣਾਉਂਦਿਆ ਰੈਸਟੋਰੈਂਟ ਦੇ ਮਾਲਕਾਂ ਨੂੰ 1500 ਸਾਲ ਦੀ ਸਜਾ ਸੁਣਾਈ।