ਮੁੰਬਈ ਲਈ ਜਾਰੀ ਕੀਤਾ ਗਿਆ ਹਾਈ ਅਲਰਟ, ਐਤਵਾਰ-ਸੋਮਵਾਰ ਨੂੰ ਬਾਰਸ਼ ਦੀ ਚਿਤਾਵਨੀ
ਸਾਵਧਾਨੀ ਦੇ ਤੌਰ ’ਤੇ ਨੇਵੀ, ਕੋਸਟ ਗਾਰਡ ਅਤੇ ਐਨ.ਡੀ.ਆਰ.ਐਫ਼. ਨੂੰ ਵੀ ਅਲਰਟ ਮੋਡ ’ਤੇ ਰਹਿਣ ਨੂੰ ਕਿਹਾ ਗਿਆ
ਮੁੰਬਈ : ਗ੍ਰੇਟਰ ਮੁੰਬਈ ਨਗਰ ਨਿਗਮ ਨੇ ਮੁੰਬਈ ( Mumbai) ਵਿਚ ਬਹੁਤ ਭਾਰੀ ਬਾਰਸ਼ ( Rain) ਦਾ ਹਾਈ ਅਲਰਟ ਜਾਰੀ ਕੀਤਾ ਹੈ। ਦਰਅਸਲ ਸ਼ਹਿਰ ਵਿਚ 13-14 ਜੂਨ ਨੂੰ ਬਹੁਤ ਭਾਰੀ ਬਾਰਸ਼ ( Rain) ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਸਾਵਧਾਨੀ ਦੇ ਤੌਰ ’ਤੇ ਨੇਵੀ, ਕੋਸਟ ਗਾਰਡ ਅਤੇ ਐਨ.ਡੀ.ਆਰ.ਐਫ਼. ਨੂੰ ਵੀ ਅਲਰਟ ਮੋਡ ’ਤੇ ਰਹਿਣ ਨੂੰ ਕਿਹਾ ਗਿਆ ਹੈ। ਬੀ.ਐਮ.ਸੀ. ਨੇ ਅਪਣੇ ਸਾਰੇ ਕਰਮਚਾਰੀਆਂ ਨੂੰ ਸਮੇਂ ’ਤੇ ਡਿਊਟੀ ’ਤੇ ਮੌਜੂਦ ਰਹਿਣ ਲਈ ਕਿਹਾ ਹੈ।
ਇਸ ਤੋਂ ਇਲਾਵਾ ਬੈਸਟ ਅਤੇ ਅਡਾਨੀ ਇਲੈਕਟ੍ਰੀਸਿਟੀ ਸਬਸਟੇਸ਼ੰਸ ਨੂੰ ਵੀ ਮੌਸਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ਹਿਰ ਦੇ ਫ਼ਾਇਰ ਬ੍ਰਿਗੇਡ( Fire brigade) ਨੂੰ ਵੀ ਅਲਰਟ ਰਹਿਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਮਹਿਲਾ ਕਾਂਸਟੇਬਲ ਨੇ 50 ਬੱਚਿਆਂ ਨੂੰ ਲਿਆ ਗੋਦ, 10ਵੀਂ ਤਕ ਪੜ੍ਹਾਈ ਦਾ ਦੇਵੇਗੀ ਖ਼ਰਚਾ
ਦਰਅਸਲ ਬੀ.ਐਮ.ਸੀ. ਦਾ ਇਹ ਕਦਮ ਮੌਸਮ ਵਿਭਾਗ ਦੀ ਉਸ ਚਿਤਾਵਨੀ ਤੋਂ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਐਤਵਾਰ ਅਤੇ ਸੋਮਵਾਰ ਨੂੰ ਭਾਰੀ ਬਾਰਸ਼ ਦਾ ਖ਼ਦਸ਼ਾ ਹੈ। ਕੁੱਝ ਇਸੇ ਤਰ੍ਹਾਂ ਦੀ ਭਵਿੱਖਬਾਣੀ ਸੂਬੇ ਦੇ ਤੱਟਵਰਤੀ ਇਲਾਕਿਆਂ ਰਾਏਗੜ੍ਹ ਅਤੇ ਰਤਨਾਗਿਰੀ ਲਈ ਵੀ ਗਈ ਹੈ। ਮੌਸਮ ਵਿਭਾਗ ਨੇ ਰੈੱਡ ਅਲਰਟ ( Red alert) ਜਾਰੀ ਕੀਤਾ ਹੈ।