ਦੇਸ਼ ’ਚ 71 ਦਿਨਾਂ ਬਾਅਦ ਆਏ ਸੱਭ ਤੋਂ ਘੱਟ ਮਾਮਲੇ :24 ਘੰਟਿਆਂ ’ਚ ਮਿਲੇ 80,834 ਨਵੇਂ ਪਾਜ਼ੇਟਿਵ ਮਰੀਜ਼
25,31,95,048 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਕੋਰੋਨਾ ਵੈਕਸੀਨ
ਨਵੀਂ ਦਿੱਲੀ : ਭਾਰਤ( India) ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਲਾਗ( Coronavirus ) ਦੇ ਨਵੇਂ ਮਾਮਲਿਆਂ ਦਾ ਅੰਕੜਾ ਬੀਤੇ 70 ਦਿਨਾਂ ’ਚ ਸੱਭ ਤੋਂ ਘੱਟ ਰਿਕਾਰਡ ਕੀਤਾ ਗਿਆ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ 3 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ।
ਮੰਤਰਾਲੇ ਨੇ ਦਸਿਆ ਕਿ ਇਸ ਮਿਆਦ ’ਚ 1,32,062 ਪੀੜਤ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਕੀਤੇ ਗਏ। ਅੱਜ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ’ਚ 80,834 ਨਵੇਂ ਮਾਮਲੇ ਆਏ ਜੋ 71 ਦਿਨਾਂ ਤੋਂ ਬਾਅਦ ਸੱਭ ਤੋਂ ਘੱਟ ਹਨ। ਅੱਜ ਲਗਾਤਾਰ ਛੇਵੇਂ ਦਿਨ ਭਾਰਤ ’ਚ ਇਕ ਲੱਖ ਤੋਂ ਘੱਟ ਕੋਰੋਨਾ ਲਾਗ ਦੇ ਮਾਮਲੇ ਆਏ ਹਨ ਜੋ ਪਿਛਲੇ 71 ਦਿਨਾਂ ’ਚ ਸੱਭ ਤੋਂ ਘੱਟ ਹੈ।
8 ਜੂਨ ਨੂੰ ਦੇਸ਼ ’ਚ 86,498 ਨਵੇਂ ਮਾਮਲੇ ਦਰਜ ਹੋਏ ਸਨ ਜੋ 2 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਰਹੇ। 2 ਅਪ੍ਰੈਲ ਨੂੰ ਦੇਸ਼ ’ਚ 89,129 ਨਵੇਂ ਇਨਫ਼ੈਕਸ਼ਨ ਦੇ ਮਾਮਲੇ ਆਏ। ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਦੇਸ਼ ’ਚ ਹੁਣ ਇਨਫ਼ੈਕਸ਼ਨ ਦੇ ਮਾਮਲੇ ਘੱਟ ਹੋ ਰਹੇ ਹਨ।
ਇਹ ਵੀ ਪੜ੍ਹੋ: IAS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਦੇਣਗੇ ਫਰੀ ਕੋਚਿੰਗ
7 ਮਈ ਨੂੰ ਦਰਜ ਹੋਏ ਇਨਫ਼ੈਕਸ਼ਨ ਦੇ ਨਵੇਂ ਮਾਮਲੇ ( Infection cases) ਮਾਮਲਿਆਂ ਦਾ ਅੰਕੜਾ 4,14,188 ਸੀ। 17 ਮਈ ਨੂੰ ਇਨਫ਼ੈਕਸ਼ਨ ਦੇ ਮਾਮਲਿਆਂ( Infection cases) ’ਚ ਕੁੱਝ ਰਾਹਤ ਦੇ ਸੰਕੇਤ ਦਿਤੇ ਤੇ ਇਹ ਤਿੰਨ ਲੱਖ ਤੋਂ ਘੱਟ ਦਰਜ ਕੀਤੇ ਗਿਆ। ਦੇਸ਼ ਵਿਚ 2,80,43,446 ਠੀਕ ਹੋ ਕੇ ਘਰ ਪਰਤ ਗਏ ਹਨ। ਦੇਸ਼ ਵਿਚ ਹੁਣ ਤੱਕ 25,31,95,048 ਲੋਕਾਂ ਨੂੰ ਕੋਰੋਨਾ ਵੈਕਸੀਨ(Corona vaccine) ਲਗਾਈ ਜਾ ਚੁੱਕੀ ਹੈ।