ਪ੍ਰਯਾਗਰਾਜ 'ਚ ਮਕਾਨ ਢਾਹੁਣ 'ਤੇ ਬੋਲੇ ਕਪਿਲ ਸਿੱਬਲ, ''ਕਾਨੂੰਨ ਦੇ ਸੌਣ ਕਰ ਕੇ ਬੁਲਡੋਜ਼ਰ ਕਾਰਵਾਈ ਵਧ ਰਹੀ ਹੈ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਡੀਏ ਨੇ ਐਤਵਾਰ ਨੂੰ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿਚ ਪ੍ਰਯਾਗਰਾਜ ਵਿਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਦੇ ਕਥਿਤ ਮਾਸਟਰਮਾਈਂਡ ਦੇ ਘਰ ਨੂੰ ਢਾਹ ਦਿੱਤਾ।

Kapil Sibal

 

ਨਵੀਂ ਦਿੱਲੀ - ਪ੍ਰਯਾਗਰਾਜ 'ਚ ਅਧਿਕਾਰੀਆਂ ਨੇ ਹਿੰਸਾ ਦੇ ਇਕ ਦੋਸ਼ੀ ਦੇ 'ਗੈਰ-ਕਾਨੂੰਨੀ ਢੰਗ ਨਾਲ ਬਣੇ' ਘਰ ਨੂੰ ਢਾਹ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਰਾਜ ਸਭਾ ਮੈਂਬਰ ਕਪਿਲ ਸਿੱਬਲ (Kapil Sibal) ਨੇ ਸੋਮਵਾਰ ਨੂੰ ਕਿਹਾ ਕਿ ਕਾਨੂੰਨ ਦੇ ਸੌਣ 'ਤੇ ਬੁਲਡੋਜ਼ਰ ਦੀ ਕਾਰਵਾਈ ਵਿਚ ਵਾਧਾ ਹੋ ਰਿਹਾ ਹੈ। ਪ੍ਰਯਾਗਰਾਜ ਵਿਕਾਸ ਅਥਾਰਟੀ (ਪੀਡੀਏ) ਨੇ ਐਤਵਾਰ ਨੂੰ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿਚ ਪ੍ਰਯਾਗਰਾਜ ਵਿਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਦੇ ਕਥਿਤ ਮਾਸਟਰਮਾਈਂਡ ਦੇ ਘਰ ਨੂੰ ਢਾਹ ਦਿੱਤਾ।

Kapil Simbal Tweet

ਇਸ ਤੋਂ ਇੱਕ ਦਿਨ ਪਹਿਲਾਂ ਸਹਾਰਨਪੁਰ ਵਿਚ ਦੰਗਿਆਂ ਦੇ ਦੋ ਦੋਸ਼ੀਆਂ ਦੀਆਂ ਜਾਇਦਾਦਾਂ ਨੂੰ ਢਾਹਿਆ ਗਿਆ ਸੀ। ਸਹਾਰਨਪੁਰ ਵਿਚ ਪੱਥਰਬਾਜ਼ੀ ਵੀ ਹੋਈ ਹੈ। 
ਸਿੱਬਲ ਨੇ ਟਵੀਟ ਕੀਤਾ ਤੇ ਲਿਖਿਆ ''ਪ੍ਰਯਾਗਰਾਜ: ਕਾਨੂੰਨ ਦੇ ਸੌਣ 'ਤੇ ਬੁਲਡੋਜ਼ਰ ਸੱਭਿਆਚਾਰ ਵਧਦਾ-ਫੁੱਲਦਾ ਹੈ। ਦੇਸ਼ ਬਦਲ ਰਿਹਾ ਹੈ।” ਹਾਲ ਹੀ 'ਚ ਕਾਂਗਰਸ ਛੱਡਣ ਵਾਲੇ ਸਿੱਬਲ ਆਜ਼ਾਦ ਤੌਰ 'ਤੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਲਈ ਚੁਣੇ ਗਏ ਹਨ। ਉਨ੍ਹਾਂ ਨੂੰ ਸਮਾਜਵਾਦੀ ਪਾਰਟੀ ਨੇ ਸਮਰਥਨ ਦਿੱਤਾ ਹੈ।