Papua New Guinea: ਭਾਰਤ ਨੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਾਪੂਆ ਨਿਊ ਗਿਨੀ ਨੂੰ ਸਹਾਇਤਾ ਭੇਜੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਐਲਾਨ ਅਨੁਸਾਰ ਲਗਭਗ 19 ਟਨ ਮਨੁੱਖੀ ਅਤੇ ਆਫ਼ਤ ਰਾਹਤ ਸਮੱਗਰੀ ਲੈ ਕੇ ਇਕ ਜਹਾਜ਼ ਅੱਜ ਪਾਪੂਆ ਨਿਊ ਗਿਨੀ ਲਈ ਰਵਾਨਾ ਹੋਇਆ। " 

File Photo

 Papua New Guinea: ਨਵੀਂ ਦਿੱਲੀ -  ਭਾਰਤ ਨੇ ਵੀਰਵਾਰ ਨੂੰ ਪਾਪੂਆ ਨਿਊ ਗਿਨੀ ਦੇ ਏਂਗਾ ਸੂਬੇ 'ਚ ਜ਼ਮੀਨ ਖਿਸਕਣ ਕਾਰਨ 19 ਟਨ ਮਨੁੱਖੀ ਅਤੇ ਆਫ਼ਤ ਰਾਹਤ (ਐੱਚ.ਏ.ਡੀ.ਆਰ.) ਸਮੱਗਰੀ ਭੇਜੀ ਹੈ। ਪਿਛਲੇ ਮਹੀਨੇ ਦੇ ਅਖ਼ੀਰ ਵਿਚ ਭਾਰਤ ਨੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਟਾਪੂ ਦੇਸ਼ ਨੂੰ 10 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।

ਪਾਪੂਆ ਨਿਊ ਗਿਨੀ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਜ਼ਮੀਨ ਖਿਸਕਣ ਕਾਰਨ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਪੂਆ ਨਿਊ ਗਿਨੀ ਦੇ ਏਂਗਾ ਸੂਬੇ 'ਚ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਭਾਰਤ ਨੇ ਫੋਰਮ ਫਾਰ ਇੰਡੀਆ-ਪੈਸੀਫਿਕ ਆਈਲੈਂਡਜ਼ ਕੋਆਪਰੇਸ਼ਨ (ਐੱਫ. ਆਈ. ਪੀ. ਆਈ. ਸੀ.) 'ਚ ਆਪਣੇ ਭਾਈਵਾਲ ਨੂੰ ਤੁਰੰਤ 10 ਲੱਖ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। "

ਇਸ ਐਲਾਨ ਅਨੁਸਾਰ ਲਗਭਗ 19 ਟਨ ਮਨੁੱਖੀ ਅਤੇ ਆਫ਼ਤ ਰਾਹਤ ਸਮੱਗਰੀ ਲੈ ਕੇ ਇਕ ਜਹਾਜ਼ ਅੱਜ ਪਾਪੂਆ ਨਿਊ ਗਿਨੀ ਲਈ ਰਵਾਨਾ ਹੋਇਆ। " 
ਪਾਪੂਆ ਨਿਊ ਗਿਨੀ ਫੋਰਮ ਫਾਰ ਇੰਡੀਆ-ਪੈਸੀਫਿਕ ਆਈਲੈਂਡਜ਼ ਕੋਆਪਰੇਸ਼ਨ (ਐਫਆਈਪੀਆਈਸੀ) ਦਾ ਮੈਂਬਰ ਹੈ। ਭਾਰਤ ਇਸ ਦੇ ਜ਼ਰੀਏ ਪ੍ਰਸ਼ਾਂਤ ਟਾਪੂ ਦੇਸ਼ਾਂ ਨਾਲ ਸਹਿਯੋਗ ਨੂੰ ਉਤਸ਼ਾਹਿਤ ਕਰ ਰਿਹਾ ਹੈ।