ਮੁੰਬਈ ’ਚ ਰਾਜ ਭਵਨ ਦੇ 18 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਖਣੀ ਮੁੰਬਈ ’ਚ ਸਥਿਤ ਰਾਜ ਭਵਨ ਦੇ 18 ਕਰਮੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ

File Photo

ਮੁੰਬਈ, 12 ਜੁਲਾਈ : ਦਖਣੀ ਮੁੰਬਈ ’ਚ ਸਥਿਤ ਰਾਜ ਭਵਨ ਦੇ 18 ਕਰਮੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਨਗਰ ਬਾਡੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਇਸ ਸੰਬੰਧ ’ਚ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਠੀਕ ਹਨ ਅਤੇ ਉਨ੍ਹਾਂ ਨੇ ਚੌਕਸੀ ਵਜੋਂ ਖ਼ੁਦ ਨੂੰ ਕੁਆਰੰਟੀਨ ਕਰ ਲਿਆ ਹੈ। ਅਧਿਕਾਰੀ ਨੇ ਦਸਿਆ ਕਿ ਰਾਜ ਭਵਨ ਦੇ 2 ਕਰਮੀ ਪਿਛਲੇ ਹਫ਼ਤੇ ਇਨਫੈਕਟਡ ਪਾਏ ਗਏ ਸਨ, ਜਿਸ ਤੋਂ ਬਾਅਦ 100 ਕਰਮੀਆਂ ਦੀ ਜਾਂਚ ਕਰਵਾਈ ਗਈ, ਜਿਨ੍ਹਾਂ ’ਚੋਂ 16 ਪਾਜ਼ੇਟਿਵ ਪਾਏ ਗਏ।

ਸੂਤਰਾਂ ਨੇ ਦਸਿਆ ਕਿ ਪੀੜਤ ਪਾਏ ਗਏ ਕਰਮੀਆਂ ’ਚ ਸਟਾਫ਼ ਦੇ ਸੀਨੀਅਰ ਮੈਂਬਰ ਵੀ ਸ਼ਾਮਲ ਹਨ। ਭਾਰਤ ’ਚ ਕੋਰੋਨਾ ਵਾਇਰਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ ’ਚ ਸਨਿਚਰਵਾਰ ਨੂੰ ਇਕ ਦਿਨ ’ਚ ਰਿਕਾਰਡ 8,139 ਨਵੇਂ ਮਾਮਲੇ ਆਉਣ ਦੇ ਨਾਲ ਹੀ ਸੂਬੇ ’ਚ ਇਨਫ਼ੈਕਸ਼ਨ ਦੇ ਮਾਮਲਿਆਂ ਦੀ ਕੁੱਲ ਗਿਣਤੀ 2,46,600 ਹੋ ਗਈ। (ਏਜੰਸੀ)