ਤਿਰੂਮਲਾ ਮੰਦਰ ’ਚ ਸ਼ਰਧਾਲੂ ਨੇ ਚੜ੍ਹਾਏ ਸੋਨੇ ਦੇ 20 ਬਿਸਕੁਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿਰੂਮਲਾ ਪਹਾੜੀਆਂ ’ਤੇ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਮੰਦਰ ’ਚ ਇਕ ਅਣਪਛਾਤੇ ਸ਼ਰਧਾਲੂ ਨੇ ਸੋਨੇ ਦੀ 20 ਬਿਸਕੁਟ ਚੜ੍ਹਾ ਦਿਤੇ।

20 gold biscuits offered by devotees at Tirumala temple

ਤਿਰੂਮਲਾ, 12 ਜੁਲਾਈ : ਤਿਰੂਮਲਾ ਪਹਾੜੀਆਂ ’ਤੇ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਮੰਦਰ ’ਚ ਇਕ ਅਣਪਛਾਤੇ ਸ਼ਰਧਾਲੂ ਨੇ ਸੋਨੇ ਦੀ 20 ਬਿਸਕੁਟ ਚੜ੍ਹਾ ਦਿਤੇ। ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ) ਦੇ ਕਾਰਜਕਾਰੀ ਅਧਿਕਾਰੀ ਅਨਿਲ ਕੁਮਾਰ ਸਿੰਘਲ ਨੇ ਮੰਦਰ ’ਚ ਇਕ ਅਣਪਛਾਤੇ ਦਾ ਚੜ੍ਹਾਵਾ ਗਿਣਿਆ ਜਾ ਰਿਹਾ ਸੀ, ਜਦੋਂ ਹੁੰਡੀ ’ਚ 2 ਕਿਲੋਗ੍ਰਾਮ ਭਾਰੀ ਸੋਨੇ ਦਾ ਬਿਸਕੁਟ ਮਿਲੇ। ਉਨ੍ਹਾਂ  ਦਸਿਆ ਕਿ ਕੋਰੋਨਾ ਵਾਇਰਸ ਇਨਫ਼ੈਕਸ਼ਨ ਨੂੰ ਕਾਬੂ ’ਚ ਕਰਨ ਲਈ ਲਾਗੂ ਕੀਤੀ ਗਈ ਤਾਲਾਬੰਦੀ ਤੋਂ ਬਾਅਦ 11 ਜੂਨ ਨੂੰ ਮੰਦਰ ਮੁੜ ਖੋਲਿ੍ਹਆ ਗਿਆ ਸੀ।

ਇਸ ਦੇ ਬਾਅਦ ਤੋਂ ਸ਼ਰਧਾਲੂਆਂ ਨੇ ਮੰਦਰ ’ਚ ਕਰੀਬ 16.7 ਕਰੋੜ ਰੁਪਏ ਦੀ ਨਕਦੀ ਚੜ੍ਹਾਈ ਹੈ। ਸਿੰਘ ਨੇ ਦਸਿਆ ਕਿ ਪਿਛਲੇ ਇਕ ਮਹੀਨੇ ’ਚ ਕਰੀਬ ਢਾਈ ਲੱਖ ਸ਼ਰਧਾਲੂ ਮੰਦਰ ਆਏ ਹਨ। ਉਨ੍ਹਾਂ  ਦਸਿਆ ਕਿ ਪੂਜਾ ਲਈ ਆਨਲਾਈਨ ਟਿਕਟ ਬੁੱਕ ਕਰਵਾਉਣ ਵਾਲੇ ਕਰੀਬ 67 ਹਜ਼ਾਰ ਸ਼ਰਧਾਲੂ ਕੋਵਿਡ-19 ਸਮੇਤ ਵੱਖ-ਵੱਖ ਕਾਰਨਾਂ ਨਾਲ ਮੰਦਰ ਨਹੀਂ ਆਏ। ਅੱਜ ਜਦੋਂ ਗੋਲਕ ਗਿਣੀ ਜਾ ਰਹੀ ਸੀ ਤਾਂ ਅਚਾਨਕ ਸੋਨੇ ਦੇ ਬਿਸਕੁਟ ਦੇਖ ਕੇ ਸਾਰੇ ਹੈਰਾਨ ਹੋ ਗਏ। (ਏਜੰਸੀ)