ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਦੀ ਦੌੜ ’ਚ 8 ਉਮੀਦਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਦੀ ਦੌੜ ਵਿਚ 8 ਉਮੀਦਵਾਰ ਸ਼ਾਮਲ ਹਨ

RBI

ਨਵੀਂ ਦਿੱਲੀ, 12 ਜੁਲਾਈ : ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਦੀ ਦੌੜ ਵਿਚ 8 ਉਮੀਦਵਾਰ ਸ਼ਾਮਲ ਹਨ। ਕੈਬਨਿਟ ਸਕੱਤਰ ਦੀ ਅਗਵਾਈ ਵਾਲੀ ਖੋਜ ਕਮੇਟੀ 23 ਜੁਲਾਈ ਨੂੰ ਇਨ੍ਹਾਂ ਉਮੀਦਵਾਰਾਂ ਦਾ ਇੰਟਰਵਿਊ ਲਵੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਕੇਂਦਰੀ ਬੈਂਕ ਦੇ ਸਭ ਤੋਂ ਸੀਨੀਅਰ ਡਿਪਟੀ ਗਵਰਨਰ ਐਨ. ਐਸ. ਵਿਸ਼ਵਨਾਥਨ ਨੇ 31 ਮਾਰਚ ਨੂੰ ਅਪਣੇ ਵਧਾਏ ਗਏ ਕਾਰਜਕਾਲ ਤੋਂ 3 ਮਹੀਨੇ ਪਹਿਲਾਂ ਸਿਹਤ ਕਾਰਨਾਂ ਕਾਰਨ ਅਹੁਦਾ ਛੱਡ ਦਿੱਤਾ ਸੀ। ਉਹ ਕਰੀਬ 39 ਸਾਲ ਤੋਂ ਆਰ.ਬੀ.ਆਈ. ਨਾਲ ਜੁੜੇ ਸਨ। ਸੂਤਰਾਂ ਨੇ ਦਸਿਆ ਕਿ ਵਿੱਤੀ ਖੇਤਰ ਰੈਗੂਲੇਟਰੀ ਨਿਯੁਕਤੀ ਖੋਜ ਕਮੇਟੀ (ਐੱਫ.ਐੱਸ.ਆਰ.ਏ.ਐੱਸ.ਸੀ.) ਨੇ ਇਸ ਅਹੁਦੇ ਲਈ 8 ਉਮੀਦਵਾਰਾਂ ਦਾ ਨਾਮ ਸ਼ਾਰਟਲਿਸਟ ਕੀਤਾ ਹੈ। ਇਨ੍ਹਾਂ ਲੋਕਾਂ ਦਾ ਇੰਟਰਵਿਊ 23 ਜੁਲਾਈ ਨੂੰ ਵੀਡੀਓ ਕਾਨਰਫੰਸ ਜ਼ਰੀਏ ਹੋਵੇਗਾ। ਸੂਤਰਾਂ ਨੇ ਦਸਿਆ ਕਿ ਇੰਟਰਵਿਊ ਦੇ ਬਾਅਦ ਚੁਣੇ ਗਏ ਉਮੀਦਵਾਰ ਦਾ ਨਾਂ ਅੰਤਮ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੂੰ ਭੇਜਿਆ ਜਾਵੇਗਾ।  (ਏਜੰਸੀ)