ਕੋਵਿਡ 19  ਮਹਾਂਮਾਰੀ ਕਾਰਨ ਡੇਂਗੂ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰਾਂ ਨੇ ਤਾਲਾਬੰਦੀ ਲਗਾਈ ਹੋਈ ਹੈ

Covid 19 epidemic affects dengue prevention efforts

ਜਕਾਰਤਾ, 12 ਜੁਲਾਈ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰਾਂ ਨੇ ਤਾਲਾਬੰਦੀ ਲਗਾਈ ਹੋਈ ਹੈ, ਕਈ ਤਰ੍ਹਾਂ ਦੀ ਗਤੀਵਿਧੀਆਂ ’ਤੇ ਰੋਕ ਲਗਾਈ ਅਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ, ਹਾਲਾਂਕਿ ਇਨ੍ਹਾਂ ਪਾਬੰਦੀਆਂ ਦੇ ਚੱਲਦੇ ਡੇਂਗੂ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਪ੍ਰਭਾਵਤ ਹੋ ਰਹੀਆਂ ਹਨ। ਸਿੰਗਾਪੁਰ ਅਤੇ ਇੰਡੋਨੇਸ਼ੀਆ ਵਰਗੇ ਦਖਣੀ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਇਸ ਸਾਲ ਡੇਂਗੂ ਦੇ ਨਾਲ ਨਾਲ ਕੋਰੋਨਾ ਵਾਇਰਸ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। 

ਪੈਨ ਅਮਰੀਕਾ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਬ੍ਰਾਜ਼ੀਲ ’ਚ ਜਿਥੇ ਕੋਵਿਡ 19 ਦੇ 16 ਲੱਖ ਤੋਂ ਵੱਧ ਮਾਮਲੇ ਹਨ ਉਕੇ ਹੀ ਡੇਂਗੂ ਦੇ ਘੱਟੋਂ ਘੱਟ 11 ਲੱਖ ਮਾਮਲੇ ਹਨ ਅਤੇ ਇਸ ਕਾਰਨ ਕਰੀਬ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਂਹ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਕਿਊਬਾ, ਚਿਲੀ ਅਤੇ ਕੋਸਟਾ ਰਿਕਾ ਵਰਗੇ ਲਾਤਿਨ ਅਮਰੀਕੀ ਦੇਸ਼ਾ ਅਤੇ ਭਾਰਤ ਤੇ ਪਾਕਿਸਤਾਨ ਜਿਹੇ ਦਖਣੀ ਏਸ਼ੀਆਈ ਦੇਸ਼ਾਂ ’ਚ ਡੇਂਗੂ ਦੇ ਵੀ ਮਾਮਲੇ ਵਧਣਗੇ।

ਡੇਂਗੂ ਜਾਨਲੇਵਾ ਨਹੀਂ ਹੁੰਦਾ ਹੈ ਪਰ ਗੰਭੀਰ ਮਾਮਲਿਆਂ ’ਚ ਮਰੀਜ਼ ਨੂੰ ਹਸਪਤਾਲ ’ਚ ਦਾਖ਼ਫ ਕਰਨ ਦੀ ਲੋੜ ਪੈਂਦੀ ਹੈ। ਇਸ ਨੂੰ ਰੋਕਣ ਲਈ ਹੁਣ ਵੀ ਸਾਵਧਾਨੀ ਵਰਤਨਾ ਹੀ ਸੱਭ ਤੋਂ ਚੰਗਾ ਕਦਮ ਹੈ ਜਿਵੇਂ ਕਿ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ, ਕੁੜਾ-ਕਚਰਾ ਚੁੱਕਣਾ ਅਤੇ ਪਾਣੀ ਖੜਾ ਨਾ ਹੋਣ ਦੇਣਾ। ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਕਾਰਨ ਹਾਲਾਂਕਿ ਇਸ ਦਿਸ਼ਾ ’ਚ ਕੋਸ਼ਿਸ਼ਾਂ ਘੱਟ ਹੋ ਗਈਆਂ ਹਨ ਜਾ ਕਈ ਦੇਸ਼ਾਂ ’ਚ ਪੂਰੀ ਤਰ੍ਹਾਂ ਨਾਲ ਰੁੱਕ ਗਈਆਂ ਹਨ। 
    (ਪੀਟੀਆਈ)