ਐੱਫ. ਪੀ. ਆਈ. ਨੇ ਜੁਲਾਈ ’ਚ ਹੁਣ ਤਕ ਪੂੰਜੀ ਬਾਜ਼ਾਰਾਂ ਤੋਂ 2,867 ਕਰੋੜ ਰੁਪਏ ਕੱਢੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਜੁਲਾਈ ਵਿਚ ਹੁਣ ਤਕ ਭਾਰਤੀ ਪੂੰਜੀ ਬਾਜ਼ਾਰਾਂ ’ਚੋਂ 2,867 ਕਰੋੜ ਰੁਪਏ ਕਢਾ ਚੁੱਕੇ

F. P. I. Has so far pumped out Rs 2,867 crore from the capital markets in July

ਨਵੀਂ ਦਿੱਲੀ, 12 ਜੁਲਾਈ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਜੁਲਾਈ ਵਿਚ ਹੁਣ ਤਕ ਭਾਰਤੀ ਪੂੰਜੀ ਬਾਜ਼ਾਰਾਂ ’ਚੋਂ 2,867 ਕਰੋੜ ਰੁਪਏ ਕਢਾ ਚੁੱਕੇ ਹਨ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕ 1 ਜੁਲਾਈ ਤੋਂ 10 ਜੁਲਾਈ ਤਕ ਸ਼ੇਅਰਾਂ ਚੋਂ 2,210 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ ’ਚੋਂ 657 ਕਰੋੜ ਰੁਪਏ ਕਢਾ ਚੁੱਕੇ ਹਨ। ਇਸ ਤਰ੍ਹਾਂ ਉਸ ਦੀ ਕੁੱਲ ਨਿਕਾਸੀ 2,867 ਕਰੋੜ ਰੁਪਏ ਰਹੀ। ਇਸ ਤੋਂ ਪਹਿਲਾਂ ਜੂਨ ਵਿਚ, ਐੱਫ. ਪੀ. ਆਈ. ਨੇ ਘਰੇਲੂ ਬਾਜ਼ਾਰਾਂ ’ਚ 24,053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

ਕੋਟਕ ਸਕਿਓਰਿਟੀਜ਼ ਦੇ ਇਕ ਉੱਚ ਅਧਿਕਾਰੀ ਨੇ ਕਿਹਾ, ‘‘ਜੂਨ ’ਚ ਖ਼ਤਮ ਤਿਮਾਹੀ ’ਚ ਐੱਫ. ਪੀ. ਆਈ. ਸ਼ੁੱਧ ਨਿਵੇਸ਼ਕ ਰਹੇ, ਕਿਉਂਕਿ ਬਾਜ਼ਾਰ ’ਚ ਜ਼ੋਰਦਾਰ ਤੇਜ਼ੀ ਅਤੇ ਚੌਥੇ ਤਿਮਾਹੀ ਦੇ ਕਮਜ਼ੋਰ ਨਤੀਜਿਆਂ ਦੇ ਬਾਅਦ ਮੁਲਾਂਕਣ ਕਾਫ਼ੀ ਵਧੀਆ ਬਣਿਆ ਰਿਹਾ।’’ ਮਾਰਨਿੰਗ ਸਟਾਰ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਡਾਇਰੈਕਟਰ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਜੂਨ ’ਚ ਭਾਰਤੀ ਸਟਾਕਾਂ ਦੀ ਸ਼ੁੱਧ ਖਰੀਦ ਜਾਰੀ ਰਹਿਣ ਤੋਂ ਬਾਅਦ ਐੱਫ. ਪੀ. ਆਈ. ਜੁਲਾਈ ’ਚ ਸ਼ੇਅਰ ਬਾਜ਼ਾਰਾਂ ’ਚ ਨਿਵੇਸ਼ ’ਚ ਹੌਲੀ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਇਕ ਵਜ੍ਹਾ ਇਹ ਹੈ ਕਿ ਜੂਨ ਤੇ ਜੁਲਾਈ ’ਚ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਤੋਂ ਬਾਅਦ ਵਿਦੇਸ਼ੀ ਨਿਵੇਸ਼ਕ ਮੁਨਾਫਾ ਵਸੂਲੀ ਕਰ ਰਹੇ ਹਨ।    (ਪੀਟੀਆਈ)