ਇਕ ਦਿਨ ਵਿਚ 551 ਮਰੀਜ਼ਾਂ ਦੀ ਮੌਤ ਤੇ 28 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਮਾਮਲੇ ਅੱਠ ਲੱਖ ਲਾਗੇ ਪੁੱਜੇ, ਮ੍ਰਿਤਕਾਂ ਦੀ ਗਿਣਤੀ 22,674 ਹੋਈ

COVID-19

ਨਵੀਂ ਦਿੱਲੀ, 12 ਜੁਲਾਈ  : ਦੇਸ਼ ਵਿਚ ਐਤਵਾਰ ਨੂੰ ਕੋਵਿਡ-19 ਦੇ ਰੀਕਾਰਡ 28637 ਮਾਮਲੇ ਸਾਹਮਣੇ ਆਉਣ ਮਗਰੋਂ ਲਾਗ ਦੇ ਕੁਲ ਮਾਮਲੇ 849553 ਹੋ ਗਏ ਹਨ। ਇਸੇ ਤਰ੍ਹਾਂ, ਇਕ ਦਿਨ ਵਿਚ ਬੀਮਾਰੀ ਨਾਲ 551 ਲੋਕਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ 22674 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੀ ਵੈਬਸਾਈਟ ਮੁਤਾਬਕ ਸਵੇਰੇ ਅੱਠ ਵਜੇ ਤਕ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 534620 ਹੋ ਗਈ ਹੈ ਜਦਕਿ 292258 ਲੋਕਾਂ ਦਾ ਹੁਣ ਵੀ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ ਲਾਗੇ 62.93 ਫ਼ੀ ਸਦੀ ਮਰੀਜ਼ ਸਿਹਤਯਾਬ ਹੋਏ ਹਨ। ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ। ਇਹ ਲਗਾਤਾਰ ਤੀਜਾ ਦਿਨ ਹੈ ਜਦ ਦੇਸ਼ ਵਿਚ ਕੋਵਿਡ-19 ਦੇ 26000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 11 ਜੁਲਾਈ ਤਕ ਕੁਲ 11587153 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚੋਂ 280151 ਨਮੂਨਿਆਂ ਦੀ ਸਨਿਚਰਵਾਰ ਨੂੰ ਜਾਂਚ ਕੀਤੀ ਗਈ। ਪਿਛਲੇ 24 ਘੰਟਿਆਂ ਵਿਚ ਜਿਹੜੇ 551 ਲੋਕਾਂ ਦੀ ਮੌਤ ਹੋਈ, ਉਨ੍ਹਾਂ ਵਿਚ 223 ਮਹਾਰਾਸ਼ਟਰ ਤੋਂ, 70 ਕਰਨਾਟਕ ਤੋਂ, 69 ਤਾਮਿਲਨਾਡੂ ਤੋਂ, 34 ਦਿੱਲੀ ਤੋਂ, 26 ਪਛਮੀ ਬੰਗਾਲ ਤੋਂ, 24 ਯੂਪੀ ਤੋਂ, 17 ਆਂਧਰਾ ਪ੍ਰਦੇਸ਼ ਤੋਂ, 12 ਬਿਹਾਰ ਤੋਂ, 10-10 ਗੁਜਰਾਤ ਅਤੇ ਜੰਮੂ ਕਸ਼ਮੀਰ ਤੋਂ, ਨੌਂ ਤੇਲੰਗਾਨਾ ਤੋਂ, ਅੱਠ ਅੱਠ ਆਸਾਮ ਤੋਂ ਸ਼ਾਮਲ ਹਨ।

ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਛੇ ਛੇ ਜਣਿਆਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਉੜੀਸਾ ਵਿਚ ਪੰਜ, ਗੋਆ ਵਿਚ ਤਿੰਨ, ਕੇਰਲਾ ਵਿਚ ਦੋ ਅਤੇ ਪੁਡੂਚੇਰੀ ਤੇ ਤ੍ਰਿਪੁਰਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਹੁਣ ਤਕ ਹੋਈਆਂ ਕੁਲ 22674 ਮੌਤਾਂ ਵਿਚ, ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 10116 ਲੋਕਾਂ ਦੀ ਮੌਤ ਹੋਈ ਹੈ। ਦਿੱਲੀ ਵਿਚ 3334 ਮੌਤਾਂ, ਗੁਜਰਾਤ ਵਿਚ 2032, ਤਾਮਿਲਨਾਡੂ ਵਿਚ 1898, ਯੂਪੀ ਵਿਚ 913, ਪਛਮੀ ਬੰਗਾਲ ਵਿਚ 906, ਮੱਧ ਪ੍ਰਦੇਸ਼ ਵਿਚ 644, ਕਰਨਾਟਕ ਵਿਚ 613 ਅਤੇ ਰਾਜਸਥਾਨ ਵਿਚ 503 ਲੋਕਾਂ ਦੀ ਮੌਤ ਹੋਈ ਹੈ।

ਤੇਲੰਗਾਨਾ ਵਿਚ ਇਸ ਬੀਮਾਰੀ ਨਾਲ ਹੁਣ ਤਕ 348, ਆਂਧਰਾ ਪ੍ਰਦੇਸ਼ ਵਿਚ 309, ਹਰਿਆਣਾ ਵਿਚ 297, ਪੰਜਾਬ ਵਿਚ 195, ਜੰਮੂ ਕਸ਼ਮੀਰ ਵਿਚ 169, ਬਿਹਾਰ ਵਿਚ 131, ਉੜੀਸਾ ਵਿਚ 61, ਉਤਰਾਖੰਡ ਵਿਚ 46, ਆਸਾਮ ਵਿਚ 35 ਅਤੇ ਕੇਰਲਾ ਵਿਚ 29, ਝਾਰਖੰਡ ਵਿਚ 23, ਪੁਡੂਚੇਰੀ ਵਿਚ 18, ਛੱਤੀਸਗੜ੍ਹ ਵਿਚ 17, ਗੋਆ ਵਿਚ 12, ਹਿਮਾਚਲ ਪ੍ਰਦੇਸ਼ ਵਿਚ 11, ਚੰਡੀਗੜ੍ਹ ਵਿਚ ਸੱਤ ਮਰੀਜ਼ਾਂ ਦੀ ਮੌਤ ਹੋਈ ਹੈ। (ਏਜੰਸੀ)