ਲੋਕਾਂ ਦੀ ਜਾਨ ਬਚਾਉਣ ਲਈ ਇਹ ਬਜ਼ੁਰਗ ਜੋੜਾ ਪੈਨਸ਼ਨ ਦੇ ਪੈਸੇ ਨਾਲ ਭਰ ਰਿਹਾ ਸੜਕਾਂ ਦੇ ਟੋਏ

ਏਜੰਸੀ

ਖ਼ਬਰਾਂ, ਰਾਸ਼ਟਰੀ

11 ਸਾਲ 'ਚ 40 ਲੱਖ ਖਰਚ ਕੇ ਭਰੇ 2000 ਤੋਂ ਵੱਧ ਟੋਏ

Old Couple in Hyderabad Spends Pension Money to Repair Potholes

ਤੇਲੰਗਨਾ - ਆਮ ਤੌਰ 'ਤੇ ਕਈ ਲੋਕ ਸੜਕਾਂ ਵਿਚ ਪਏ ਟੋਇਆ ਨੂੰ ਲੈ ਸਵਾਲ ਖੜ੍ਹੇ ਕਰਦੇ ਹਨ ਪਰ ਕੋਈ ਵੀ ਉਸ ਦੇ ਹੱਲ ਲਈ ਆਪਣਾ ਹੱਥ ਅੱਗੇ ਨਹੀਂ ਵਧਾਉਂਦਾ ਪਰ ਇਹਨਾਂ ਸੜਕਾਂ 'ਚ ਪਏ ਟੋਇਆ ਕਰ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੇਖ ਕੇ ਤੇਲੰਗਨਾ ਤੋਂ ਇਕ ਬਜ਼ੁਰਗ ਜੋੜਾ ਇਹਨਾਂ ਟੋਇਆ ਨੂੰ ਭਰਨ ਲਈ ਅੱਗੇ ਆਇਆ ਹੈ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਇਸ ਬਜ਼ੁਰਗ ਜੋੜੇ ਨੇ ਆਪਣੇ ਕੰਮ ਨਾਲ ਮਿਸਾਲ ਕਾਇਮ ਕੀਤੀ ਹੈ।

11 ਸਾਲਾਂ ਤੋਂ ਇਹ ਬਜ਼ੁਰਗ ਜੋੜਾ ਸੜਕਾਂ ਦੇ ਟੋਏ ਭਰਨ ਦਾ ਕੰਮ ਕਰ ਰਿਹਾ ਹੈ। ਗੰਗਾਧਰ ਤਿਲਕ ਕਟਨਮ ਦਾ ਕਹਿਣਾ ਹੈ ਕਿ ਹੈ, ‘ਮੈਨੂੰ ਭਾਰਤੀ ਰੇਲਵੇ ਤੋਂ ਸੰਨਿਆਸ ਲੈਣ ਤੋਂ ਬਾਅਦ ਇਥੇ ਤਬਦੀਲ ਕਰ ਦਿੱਤਾ ਗਿਆ ਹੈ। ਸੜਕ ਵਿਚ ਟੋਏ ਹੋਣ ਕਰ ਕੇ ਹਰ ਰੋਜ਼ ਹਾਦਸੇ ਹੁੰਦੇ ਹਨ ਤੇ ਮੈਂ ਇਹ ਮਾਮਲਾ ਸਬੰਧਤ ਅਥਾਰਟੀ ਕੋਲ ਵੀ ਉਠਾਇਆ, ਪਰ ਕੋਈ ਹੱਲ ਨਹੀਂ ਹੋਇਆ।

ਹੋਰ ਪੜ੍ਹੋ -  ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, CM ਦੇ ਅਹੁਦੇ 'ਤੇ ਕਾਇਮ ਰਹਿਣਗੇ ਕੈਪਟਨ - ਹਰੀਸ਼ ਰਾਵਤ

ਇਹ ਵੀ ਪੜ੍ਹੋ -  ਰਾਜਸਥਾਨ ਤੇ ਜੰਮੂ-ਕਸ਼ਮੀਰ ਲਈ 'ਓਰੇਂਜ ਅਲਰਟ' ਜਾਰੀ, ਅਜਿਹਾ ਰਹੇਗਾ ਬਾਕੀ ਇਲਾਕਿਆਂ ਦਾ ਮੌਸਮ  

ਇਸ ਲਈ ਮੈਂ ਉਨ੍ਹਾਂ ਨੂੰ ਆਪਣੇ ਆਪ ਠੀਕ ਕਰਨ ਦਾ ਫ਼ੈਸਲਾ ਕੀਤਾ। ਮੈਂ ਇਸ ਕੰਮ ਲਈ ਆਪਣੀ ਪੈਨਸ਼ਨ ਦੇ ਪੈਸੇ ਖਰਚ ਕਰ ਰਿਹਾ ਹਾਂ। ਬਜ਼ੁਰਗ ਦਾ ਦਾਅਵਾ ਹੈ ਕਿ ਉਸ ਨੇ ਹੁਣ ਤੱਕ 2 ਹਜ਼ਾਰ ਤੋਂ ਵੱਧ ਟੋਏ ਭਰੇ ਹਨ। ਖਾਸ ਗੱਲ ਇਹ ਹੈ ਕਿ ਉਸ ਦੀ ਪਤਨੀ ਇਸ ਕੰਮ ਵਿਚ ਉਸ ਦਾ ਸਾਥ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਸੜਕ ਦੇ ਕਿਨਾਰਿਆਂ 'ਤੇ ਬਣੇ ਟੋਏ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣ ਜਾਂਦੇ ਹਨ।

 

 

ਅਜਿਹੀ ਸਥਿਤੀ ਵਿਚ ਗੰਗਾਧਰ ਤਿਲਕ ਅਤੇ ਉਨ੍ਹਾਂ ਦੀ ਪਤਨੀ ਇਹ ਟੋਏ ਭਰ ਕੇ ਜਾਨਾਂ ਬਚਾਉਣ ਦਾ ਕੰਮ ਕਰ ਰਹੇ ਹਨ। ਉਸ ਦੇ ਇਸ ਕੰਮ ਲਈ ਲੋਕ ਉਹਨਾਂ ਨੂੰ ਸਲਾਮ ਕਰ ਰਹੇ ਹਨ। ਦੱਸ ਦਈਏ ਕਿ ਇਹ ਬਜ਼ੁਰਗ ਜੋੜਾ 200 ਤੋਂ ਵੱਧ ਟੋਏ ਭਰ ਚੁੱਕਾ ਹੈ ਤੇ 11 ਸਾਲਾਂ ਵਿਚ 40 ਲੱਖ ਖਰਚ ਕਰ ਚੁੱਕਾ ਹੈ।